ਫੈਕਟ ਸਮਾਚਾਰ ਸੇਵਾ
ਸੂਰਤ , ਦਸੰਬਰ 24
ਗੁਜਰਾਤ ਦੇ ਸੂਰਤ ਵਿੱਚ ਦੋ ਰੈਪਿਡ ਟਰਾਂਜ਼ਿਟ ਸਿਸਟਮ (ਬੀਆਰਟੀਐਸ) ਬੱਸਾਂ ਵਿਚਕਾਰ 2 ਦੋਪਹੀਆ ਵਾਹਨ ਫਸ ਜਾਣ ਕਾਰਨ ਦੋ ਦੀ ਮੌਤ ਹੋ ਗਈ। ਇਸ ਘਟਨਾ ‘ਚ ਛੇ ਹੋਰ ਲੋਕ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਹਾਦਸਾ ਵਾਪਰਿਆ ਉੱਥੇ ਭਾਰੀ ਆਵਾਜਾਈ ਦੇਖਣ ਨੂੰ ਮਿਲੀ।
ਦੋ ਬੱਸਾਂ ਵਿਚਾਲੇ ਹੋਈ ਟੱਕਰ ‘ਚ ਚਾਰ ਦੋਪਹੀਆ ਵਾਹਨ ਕੁਚਲੇ ਗਏ। ਸੜਕ
‘ਤੇ ਦੋ BRTS ਬੱਸਾਂ ਚੱਲ ਰਹੀਆਂ ਸਨ, ਜਿਨ੍ਹਾਂ ਦੇ ਵਿਚਕਾਰ ਚਾਰ ਦੋਪਹੀਆ ਵਾਹਨ ਸਨ। ਇਸ ਘਟਨਾ ਬਾਰੇ ਪੁਲਿਸ ਦੇ ਡਿਪਟੀ ਕਮਿਸ਼ਨਰ ਪਿਨਾਕਿਨ ਪਰਮਾਰ ਨੇ ਦੱਸਿਆ ਕਿ ਜਦੋਂ ਪਹਿਲੀ ਬੱਸ ਨੇ ਬ੍ਰੇਕ ਲਗਾਈ ਤਾਂ ਦੂਜੀ ਬੱਸ ਨਾਲ ਟਕਰਾ ਗਈ। ਦੋਪਹੀਆ ਵਾਹਨ ਅਤੇ ਉਨ੍ਹਾਂ ‘ਚ ਸਵਾਰ ਅੱਠ ਵਿਅਕਤੀ ਕੁਚਲੇ ਗਏ। ਦੂਜੀ ਬੱਸ ਨੂੰ ਇੱਕ ਆਟੋਰਿਕਸ਼ਾ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਹਾਲਾਂਕਿ ਦੂਜੀ ਬੱਸ ਦੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਬੱਸਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਆਵਾਜਾਈ ਆਮ ਵਾਂਗ ਹੋ ਗਈ।







