ਗੁਜਰਾਤ : ਪ੍ਰਾਈਵੇਟ ਲਗਜ਼ਰੀ ਬੱਸ ਅਤੇ ਸਰਕਾਰੀ ਟਰਾਂਸਪੋਰਟ ਦੀ ਬੱਸ ਵਿਚਾਲੇ ਹੋਈ ਟੱਕਰ ‘ਚ 5 ਦੀ ਮੌਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 10

ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ਕਸਬੇ ਵਿੱਚ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਸਟੇਟ ਟਰਾਂਸਪੋਰਟ (ਐਸਟੀ) ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ‘ਚ ਪੰਜ ਲੋਕਾਂ ਦੀ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 7: 30 ਵਜੇ ਦੀ ਹੈ , ਜਦੋਂ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ। ਸਵਾਰੀਆਂ ਐਸਟੀ ਬੱਸ ਦੀ ਲਪੇਟ ਵਿੱਚ ਆ ਗਈਆਂ ਸਨ ਅਤੇ ਇਸੇ ਦੌਰਾਨ ਪ੍ਰਾਈਵੇਟ ਲਗਜ਼ਰੀ ਬੱਸ ਨੇ ਪਿੱਛੇ ਤੋਂ ਧੱਕਾ ਮਾਰ ਦਿੱਤਾ।

ਇਸ ਘਟਨਾ ‘ਚ ਜਿੱਥੇ 5 ਲੋਕਾਂ ਦੀ ਮੌਤ ਹੋ ਗਈ ਹੈ , ਉੱਥੇ ਸੱਤ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀਆਂ ਦਾ ਫਿਲਹਾਲ ਸਰਕਾਰੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

View in English