ਫੈਕਟ ਸਮਾਚਾਰ ਸੇਵਾ
ਵਡੋਦਰਾ , ਅਕਤੂਬਰ 18
ਗੁਜਰਾਤ ਦੇ ਵਡੋਦਰਾ ਸ਼ਹਿਰ ਦੀ ਬਾਹਰੀ ਸਰਹੱਦ ‘ਤੇ ਅਹਿਮਦਾਬਾਦ-ਮੁੰਬਈ ਰਾਸ਼ਟਰੀ ਰਾਜਮਾਰਗ ‘ਤੇ ਅੱਜ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਬੱਸ ਦੇ ਟ੍ਰੇਲਰ (ਮਾਲ ਢੋਹਣ ਲਈ ਇਸਤੇਮਾਲ ਹੋਣ ਵਾਲਾ ਟਰੱਕ) ਨਾਲ ਟਕਰਾਉਣ ਨਾਲ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਸਵੇਰੇ ਕਰੀਬ 4.30 ਵਜੇ ਹੋਇਆ, ਜਦੋਂ ਲਗਜਰੀ ਬੱਸ ਰਾਜਸਥਾਨ ਤੋਂ ਸੂਰਤ (ਗੁਜਰਾਤ) ਵੱਲ ਜਾ ਰਹੀ ਸੀ।
ਪਾਣੀਗੇਟ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਮਾਰਗ ‘ਤੇ ‘ਓਵਰਟੇਕ’ ਕਰਨ ਦੀ ਕੋਸ਼ਿਸ਼ ‘ਚ ਬੱਸ ਨੇ ਟ੍ਰੇਲਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਪੁਲੀਸ ਡਿਪਟੀ ਕਮਿਸ਼ਨਰ ਯਸ਼ਪਾਲ ਜਗਨੀਆ ਨੇ ਦੱਸਿਆ ਕਿ ਹਾਦਸੇ ‘ਚ 6 ਯਾਤਰੀਆਂ ਦੀ ਜਾਨ ਚੱਲੀ ਗਈ, ਜਦੋਂ ਕਿ 15 ਹੋਰ ਜ਼ਖ਼ਮੀ ਹੋ ਗਏ।







