ਗਿੱਪੀ ਗਰੇਵਾਲ ਦੀ ਫਿਲਮ ‘ਕੈਰੀ ਆਨ ਜੱਟਾ 3’ ਦਾ ਦੂਜਾ ਗੀਤ ਰਿਲੀਜ਼

ਫੈਕਟ ਸਮਾਚਾਰ ਸੇਵਾ

ਮੁੰਬਈ , ਅਪ੍ਰੈਲ 27

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਕੈਰੀ ਆਨ ਜੱਟਾ 3’ ਨੂੰ ਲੈ ਕੇ ਸੁਰਖੀਆਂ ‘ਚ ਹੈ। ਪ੍ਰਸ਼ੰਸਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅੱਜ ਮੇਕਰਸ ਨੇ ਇਸ ਫਿਲਮ ਦਾ ਦੂਜਾ ਗੀਤ ‘ਫਰਿਸ਼ਤੇ’ ਰਿਲੀਜ਼ ਕੀਤਾ ਹੈ। ਇਸ ਗੀਤ ‘ਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨਜ਼ਰ ਆ ਰਹੇ ਹਨ। ਗੀਤ ‘ਚ ਦੋਹਾਂ ਸਿਤਾਰਿਆਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Gippy ਨੇ ਪੋਸਟ ਸਾਂਝਾ ਕੀਤਾ

ਗਿੱਪੀ ਗਰੇਵਾਲ ਨੇ ਆਪਣੇ ਇੰਟਾਗ੍ਰਾਮ ਅਕਾਊਂਟ ਤੋਂ ਇਸ ਗਾਣੇ ਦੀ ਇੱਕ ਕਲਿੱਪ ਸਾਂਝੀ ਕੀਤੀ ਹੈ। ਇਸ ਦੇ ਨਾਲ ਕੈਪਸ਼ਨ ਲਿਖਿਆ ਹੈ, ਗੀਤ ‘ਫਰਿਸ਼ਤੇ’ ਰਿਲੀਜ਼ ਹੋ ਗਿਆ ਹੈ। ਦੱਸ ਦੇਈਏ ਕਿ ਇਹ ਇੱਕ ਰੋਮਾਂਟਿਕ ਟ੍ਰੈਕ ਹੈ। ਵੀਡੀਓ ‘ਚ ਸੋਨਮ ਗੁਲਾਬੀ ਰੰਗ ਦੀ ਡੀਪ ਨੇਕ ਵਨਪੀਸ ਡਰੈੱਸ ‘ਚ ਬੇਹੱਦ ਗਲੈਮਰਸ ਲੱਗ ਰਹੀ ਹੈ। ਉਥੇ ਹੀ ਗਿੱਪੀ ਕੈਜ਼ੂਅਲ ਆਊਟਫਿਟ ‘ਚ ਸ਼ਾਨਦਾਰ ਲੱਗ ਰਹੇ ਹਨ। ਦੱਸ ਦੇਈਏ ਕਿ ਇਸ ਗੀਤ ਨੂੰ ਬੀ ਪਰਾਕ ਨੇ ਗਾਇਆ ਹੈ, ਜਦਕਿ ਜਾਨੀ ਨੇ ਇਸ ਨੂੰ ਕੰਪੋਜ਼ ਕੀਤਾ ਹੈ।

Leave a Reply

Your email address will not be published. Required fields are marked *

View in English