ਖੰਨਾ ‘ਚ ਧੁੰਦ ਕਾਰਨ 100 ਦੇ ਕਰੀਬ ਗੱਡੀਆਂ ਟਕਰਾਈਆਂ

ਫੈਕਟ ਸਮਾਚਾਰ ਸੇਵਾ

ਖੰਨਾ, ਨਵੰਬਰ 13

ਅੱਜ ਸਵੇਰੇ ਬੀਤੀ ਰਾਤ ਚੱਲੇ ਪਟਾਕਿਆਂ, ਮੌਸਮ ਅਤੇ ਪਰਾਲੀ ਦੇ ਸੜਨ ਕਰਕੇ ਫੈਲੀ ਧੁੰਦ ਕਾਰਨ ਖੰਨਾ ਨੇੜਲੇ ਪਿੰਡ ਲਿਬੜਾ ਕੋਲ ਗੋਲਡਨ ਗ੍ਰੈਂਡ ਰਿਜ਼ੋਰਟ ਤੋਂ ਪਿੰਡ ਲਿਬੜਾ ਤੱਕ ਦੇ ਇਲਾਕੇ ਵਿਚ ਕਈ ਦਰਜਨ ਗੱਡੀਆਂ ਵੱਖ- ਵੱਖ ਹਾਦਸਿਆਂ ਵਿਚ ਆਪਸ ਵਿਚ ਟਕਰਾ ਗਈਆਂ, ਜਿਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਜਿੰਨ੍ਹਾ ਨੂੰ ਖੰਨਾ ਦੇ ਡੀ. ਐਸ.ਪੀ. ਰਾਜੇਸ਼ ਸ਼ਰਮਾ ਦੀ ਅਗਵਾਈ ਵਿਚ ਮੁੱਢਲੀ ਮਦਦ ਦੇ ਕੇ ਨਜ਼ਦੀਕੀ ਹਸਪਤਾਲਾਂ ਵਿਚ ਪਹੁੰਚਾਇਆ ਗਿਆ। ਇੰਨ੍ਹਾ ਹਾਦਸਿਆਂ ਵਿਚ 2 ਬੱਸਾਂ, 1 ਟਰੱਕ ਅਤੇ 2 ਦਰਜਨ ਕਾਰਾਂ-ਜੀਪਾਂ ਅਤੇ ਹੋਰ ਵਾਹਨ ਆਪਸ ਵਿਚ ਟਕਰਾਏ ਹਨ।

Leave a Reply

Your email address will not be published. Required fields are marked *

View in English