ਰਾਤ ਨੂੰ ਖਾਲੀ ਕਰਵਾਈ ਸੜਕ, ਤਿੱਖੀ ਬਹਿਸ ਤੇ ਧੱਕਾ-ਮੁੱਕੀ ਹੋਈ
ਮੁਹਾਲੀ ਵਿੱਚ ਕਈ ਮਹੀਨਿਆਂ ਤੋਂ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ‘ਤੇ ਪੁਲਿਸ ਨੇ ਸਖਤੀ ਕੀਤੀ ਹੈ। ਪੁਲਿਸ ਨੇ ਦੇਰ ਰਾਤ ਸੜਕ ਉੱਪਰ ਬੈਠੇ ਧਰਨਾਕਾਰੀਆਂ ਤੋਂ ਇੱਕ ਪਾਸੇ ਦਾ ਰਸਤਾ ਖਾਲੀ ਕਰਵਾ ਲਿਆ ਹੈ। ਪੁਲਿਸ ਨੇ ਚੰਡੀਗੜ੍ਹ ਤੋਂ ਮੋਹਾਲੀ ਜਾਣ ਵਾਲਾ ਰਸਤਾ ਖਾਲੀ ਕਰਵਾਇਆ ਹੈ।
ਇਸ ਦੌਰਾਨ ਪੁਲਿਸ ਤੇ ਪ੍ਰਦਰ਼ਨਕਾਰੀਆਂ ਵਿਚਾਲੇ ਤਿੱਖੀ ਬਹਿਸ ਤੇ ਧੱਕਾ-ਮੁੱਕੀ ਵੀ ਹੋਈ। ਅੱਜ ਇਸ ਮਾਮਲੇ ‘ਤੇ ਹਾਈਕੋਰਟ ਵਿੱਚ ਸੁਣਵਾਈ ਹੈ ਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ‘ਤੇ ਸਟੇਟਸ ਰਿਪੋਰਟ ਵੀ ਫਾਇਲ ਕੀਤੀ ਜਾਣੀ ਹੈ।







