ਫੈਕਟ ਸਮਾਚਾਰ ਸੇਵਾ
ਬੀਜਿੰਗ , ਅਗਸਤ 4
ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਚੀਨ ਵਿਚ ਇਕ ਹੋਰ ਬਿਮਾਰੀ ਤਬਾਹੀ ਮਚਾ ਰਹੀ ਹੈ। ਹਾਲ ਹੀ ‘ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਹੁਣ ਚੀਨ ‘ਚ Mpox ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਇੱਥੇ 5 ਮਈ ਨੂੰ ਖਤਮ ਹੋਏ ਹਫਤੇ ਤੋਂ ਲੈ ਕੇ 21 ਜੁਲਾਈ ਨੂੰ ਖਤਮ ਹੋਏ ਹਫਤੇ ਦੇ ਵਿਚਕਾਰ ਐਮਪੌਕਸ ਦੇ 315 ਮਾਮਲੇ ਸਾਹਮਣੇ ਆਏ। ਮੰਕੀਪੌਕਸ ਇਕ ਵਾਇਰਲ ਬਿਮਾਰੀ ਹੈ।
Mpox ਮੰਕੀਪੌਕਸ ਵਾਇਰਸ ਕਾਰਨ ਹੁੰਦਾ ਹੈ। ਇਹ ਇਕ ਛੂਤ ਦੀ ਬਿਮਾਰੀ ਹੈ, ਜੋ ਕਿਸੇ ਸੰਕਰਮਿਤ ਵਿਅਕਤੀ ਜਾਂ ਜਾਨਵਰ ਦੇ ਸੰਪਰਕ ‘ਚ ਆਉਣ ਨਾਲ ਹੁੰਦੀ ਹੈ। ਮੰਕੀਪੌਕਸ ਆਰਥੋਪੌਕਸਵਾਇਰਸ ਪਰਿਵਾਰ ਨਾਲ ਸਬੰਧਤ ਹੈ, ਜੋ ਚੇਚਕ ਵਾਂਗ ਦਿਖਾਈ ਦਿੰਦਾ ਹੈ। ਇਸ ਵਿਚ ਵੈਰੀਓਲਾ ਵਾਇਰਸ ਵੀ ਸ਼ਾਮਲ ਹੈ।







