ਫੈਕਟ ਸਮਾਚਾਰ ਸੇਵਾ
ਕੋਚੀ, ਅਗਸਤ 28
ਕੋਚੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਫਲਾਈਟ ‘ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਤਰਥੱਲੀ ਮਚ ਗਈ। ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੁੱਲ 139 ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ ਗਿਆ।
ਜਾਣਕਾਰੀ ਮੁਤਾਬਕ ਏਅਰਕ੍ਰਾਫਟ ਨੰਬਰ 6E6482 ਵਾਲੀ ਫਲਾਈਟ ਸਵੇਰੇ 10.30 ਵਜੇ ਬੈਂਗਲੁਰੂ ਲਈ ਉਡਾਣ ਭਰਨ ਜਾ ਰਹੀ ਸੀ ਜਦੋਂ ਧਮਕੀ ਮਿਲੀ। ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਸੀਆਈਏਐਲ) ਨੇ ਕਿਹਾ ਕਿ ਜਦੋਂ ਫਲਾਈਟ ਉਡਾਣ ਭਰਨ ਵਾਲੀ ਸੀ ਤਾਂ ਏਅਰਪੋਰਟ ਦੇ ਸੀਆਈਐਸਐਫ ਕੰਟਰੋਲ ਰੂਮ ਨੂੰ ਬੈਂਗਲੁਰੂ ਜਾਣ ਵਾਲੀ ਫਲਾਈਟ ਦੇ ਸਬੰਧ ਵਿੱਚ ਬੰਬ ਦੀ ਧਮਕੀ ਵਾਲੀ ਕਾਲ ਮਿਲੀ।







