ਕੈਨੇਡੀਅਨ ਨਾਗਰਿਕ ਦੱਸ ਕੇ ਲੜਕੀਆਂ ਨੂੰ ਆਪਣੇ ਜਾਲ ‘ਚ ਫਸਾਉਣ ਵਾਲਾ ਬਦਮਾਸ਼ ਗ੍ਰਿਫ਼ਤਾਰ

ਫੈਕਟ ਸਮਾਚਾਰ ਸੇਵਾ

ਗੁਰਾਇਆ , ਦਸੰਬਰ 11

ਗੁਰਾਇਆ ਪੁਲਿਸ ਨੇ ਇਕ ਅਜਿਹੇ ਬਦਮਾਸ਼ ਠੱਗ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕੈਨੇਡੀਅਨ ਨਾਗਰਿਕ ਦੱਸ ਕੇ ਸ਼ਾਦੀ ਡਾਟ ਕਾਮ ‘ਤੇ ਆਪਣੀ ਪ੍ਰੋਫਾਈਲ ਪੋਸਟ ਕਰ ਕੇ ਹੁਣ ਤੱਕ 50 ਦੇ ਕਰੀਬ ਲੜਕੀਆਂ ਨਾਲ ਠੱਗੀ ਮਾਰੀ ਹੈ ਅਤੇ ਉਨ੍ਹਾਂ ਨਾਲ ਸਰੀਰਕ ਸਬੰਧ ਵੀ ਬਣਾ ਲਏ, ਜਿਸ ਦੀ ਸੂਚੀ ਹੁਣ ਲੰਬੀ ਹੁੰਦੀ ਜਾ ਰਹੀ ਹੈ। ਇਸ ਸਬੰਧੀ ਥਾਣਾ ਗੁਰਾਇਆ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇੱਕ ਲੜਕੀ ਨੇ ਸ਼ਿਕਾਇਤ ਕੀਤੀ ਸੀ ਕਿ ਇੱਕ ਨੌਜਵਾਨ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਝਾਂਸਾ ਦੇ ਕੇ ਉਸ ਨਾਲ ਠੱਗੀ ਮਾਰੀ ਹੈ।

ਇਸ ਤੋਂ ਬਾਅਦ ਐੱਸਐੱਚਓ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਉਕਤ ਠੱਗ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਦੌਰਾਨ ਹੋਏ ਖੁਲਾਸੇ ਬਹੁਤ ਹੀ ਹੈਰਾਨੀਜਨਕ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਹਰਪਾਲ ਸਿੰਘ ਪੁੱਤਰ ਅੰਗਰੇਜ਼ ਸਿੰਘ ਥਾਣਾ ਬੀਹਾਲਾ ਵਜੋਂ ਹੋਈ ਹੈ। ਉਹ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਦਾ ਜੰਮਪਲ ਹੈ ਜੋ ਕਿ ਲੜਕੀਆਂ ਨੂੰ ਵੱਖ-ਵੱਖ ਨਾਮ ਦਿੰਦਾ ਸੀ। ਉਸ ਨੇ ਸ਼ਾਦੀ ਡਾਟ ਕਾਮ ‘ਤੇ ਆਪਣੀ ਪ੍ਰੋਫਾਈਲ ਸੰਦੀਪ ਸਿੰਘ ਦੇ ਨਾਮ ‘ਤੇ ਬਣਾਈ ਸੀ, ਜੋ ਹੁਣ ਤੱਕ ਲੜਕੀਆਂ ਨਾਲ 60 ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਹੈ । ਜਿਹੜੀਆਂ ਕੁੜੀਆਂ ਇਸ ਦੇ ਜਾਲ ਵਿੱਚ ਫਸੀਆਂ ਹਨ, ਉਨ੍ਹਾਂ ਵਿੱਚ ਕੁਝ ਸਹਾਇਕ ਮੈਨੇਜਰ, ਨਰਸਾਂ, ਇਮੀਗ੍ਰੇਸ਼ਨ ਅਤੇ ਇੱਥੋਂ ਤੱਕ ਕਿ ਪ੍ਰੋਫੈਸਰ ਵੀ ਹਨ। ਉਹ ਖੁਦ ਵੀ ਵਿਆਹਿਆ ਹੋਇਆ ਹੈ ਅਤੇ ਤਲਾਕ ਦਾ ਕੇਸ ਚੱਲ ਰਿਹਾ ਹੈ।

Leave a Reply

Your email address will not be published. Required fields are marked *

View in English