ਫੈਕਟ ਸਮਾਚਾਰ ਸੇਵਾ
ਕੈਨੇਡਾ , ਦਸੰਬਰ 8
ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਸਰਕਾਰ ਨੇ ਗ੍ਰੰਟਿਡ ਇਨਵੈਸਟਮੈਂਟ ਸਰਟੀਫਿਕੇਟ (GIC) ਦੁੱਗਣੀ ਕਰ ਦਿੱਤੀ ਹੈ। ਕੈਨੇਡਾ ਜਾਣ ਲਈ ਅਪਲਾਈ ਕਰਨ ਵਾਲਿਆਂ ਨੂੰ ਹੁਣ ਜੀਆਈਸੀ 10,200 ਡਾਲਰ ਦੀ ਬਜਾਏ 20,635 ਡਾਲਰ ਦੇਣੀ ਪਵੇਗੀ। ਇਹ ਨਿਯਮ 1 ਜਨਵਰੀ 2024 ਤੋਂ ਲਾਗੂ ਹੋਵੇਗਾ।
ਪਿਛਲੇ 23 ਸਾਲਾਂ ਤੋਂ ਜੀਆਈਸੀ ‘ਚ ਵਾਧਾ ਨਹੀਂ ਹੋਇਆ ਸੀ ਪਰ ਹੁਣ ਕੈਨੇਡਾ ‘ਚ ਰਹਿਣ ਦਾ ਖਰਚਾ ਵਧ ਗਿਆ ਹੈ। ਹਾਲ ਹੀ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਇਹ ਫੀਸ ਵਧਾ ਦਿੱਤੀ ਗਈ ਹੈ।







