ਕੈਥਲ ‘ਚ ਹਰਿਆਣਾ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਵਿਸ਼ਵਕਰਮਾ ਚੌਕ ‘ਤੇ ਚੜੀ

ਫੈਕਟ ਸਮਾਚਾਰ ਸੇਵਾ

ਕੈਥਲ , ਅਪ੍ਰੈਲ 13

ਕੈਥਲ ‘ਚ ਦੁਪਹਿਰ ਸਮੇਂ ਅੰਬਾਲਾ ਰੋਡ ‘ਤੇ ਖੜਕਾਂ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਵਿਸ਼ਵਕਰਮਾ ਚੌਕ ਕੋਲ ਜਾ ਵੱਜੀ। ਜਿਸ ਵਿੱਚ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ‘ਚ ਜ਼ਖਮੀ ਇਕ ਲੜਕੀ ਅਤੇ ਡਰਾਈਵਰ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜੀਐਮ ਅਜੇ ਗਰਗ ਸਮੇਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੰਬਾਲਾ ਰੋਡ ਤੋਂ ਖੜਕਾਂ ਵੱਲ ਨੂੰ ਜਾ ਰਹੀ ਬੱਸ ਬੇਕਾਬੂ ਹੋ ਕੇ ਪਹਿਲਾਂ ਅੰਬਾਲਾ ਰੋਡ ਦਾ ਡਿਵਾਈਡਰ ਤੋੜਦੀ ਹੋਈ ਸਿੱਧੀ ਚੌਕ ’ਤੇ ਜਾ ਚੜ੍ਹੀ। ਬੱਸ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਟਾਇਰ ਫਟ ਗਿਆ। ਇਸ ਦੇ ਨਾਲ ਹੀ ਬੱਸ ਦਾ ਅਗਲਾ ਹਿੱਸਾ ਉੱਡ ਗਿਆ ਅਤੇ ਨਾਲ ਹੀ ਬੱਸ ਦੀ ਤੇਲ ਵਾਲੀ ਟੈਂਕੀ ਵੀ ਟੁੱਟ ਗਈ। ਜਿਸ ਕਾਰਨ ਤੇਲ ਮੌਕੇ ‘ਤੇ ਹੀ ਖਿੱਲਰ ਗਿਆ।

Leave a Reply

Your email address will not be published. Required fields are marked *

View in English