ਕੇਦਾਰਨਾਥ ਮੰਦਿਰ ਦੇ ਗਰਭਗ੍ਰਹਿ ਦੀਆਂ ਦੀਵਾਰਾਂ ‘ਤੇ ਚੜਾਈ ਸੋਨੇ ਦੀ ਪਰਤ

ਫੈਕਟ ਸਮਾਚਾਰ ਸੇਵਾ

ਰੁਦਰਪ੍ਰਯਾਗ , ਅਕਤੂਬਰ 26

ਉੱਤਰਾਖੰਡ ’ਚ ਸਥਿਤ ਭਗਵਾਨ ਕੇਦਾਰਨਾਥ ਮੰਦਿਰ ਦੀਆਂ ਕੰਧਾਂ ’ਤੇ ਹੁਣ ਸੋਨੇ ਦੀ ਪਰਤ ਚੜ੍ਹਾ ਦਿੱਤੀ ਗਈ ਹੈ। ਦਰਅਸਲ, ਮੁੰਬਈ ਦੇ ਇਕ ਕਾਰੋਬਾਰੀ ਨੇ ਕੇਦਾਰਨਾਥ ਮੰਦਿਰ ਲਈ 230 ਕਿਲੋ ਸੋਨਾ ਦਾਨ ਕੀਤਾ ਹੈ। ਇਸੇ ਸੋਨੇ ਨਾਲ ਕੇਦਾਰਨਾਥ ਮੰਦਿਰ ਦੇ ਅੰਦਰ ਦੀਆਂ ਕੰਧਾਂ ਹੁਣ ਸੋਨੇ ਦੀਆਂ ਬਣਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਕੇਦਾਰਨਾਥ ਧਾਮ ਦੇ ਗਰਭਗ੍ਰਹਿ ਦੀਆਂ ਇਹ ਕੰਧਾਂ ਚਾਂਦੀ ਦੀਆਂ ਸਨ।

ਦੱਸ ਦੇਈਏ ਕਿ ਦੀਵਾਲੀ ਦੇ ਸ਼ੁੱਭ ਮੌਕੇ ’ਤੇ ਵਿਸ਼ਵ ਪ੍ਰਸਿੱਧ ਕੇਦਾਰਨਾਥ ਮੰਦਿਰ ’ਚ ਗਰਭਗ੍ਰਿਹ ਦੀਆਂ ਕੰਧਾਂ ’ਤੇ ਸੋਨੇ ਦੀਆਂ ਪਰਤਾਂ ਚੜ੍ਹਾਈਆਂ ਗਈਆਂ ਹਨ। ਇੰਨਾ ਹੀ ਨਹੀਂ ਇਸ ਕੰਧ ’ਤੇ ਗੋਲਡ ਪਲੇਟ ਨਾਲ ਭਗਵਾਨ ਸ਼ੰਕਰ ਦੇ ਪ੍ਰਤੀਕ ਰਹੇ ਸ਼ੰਖ, ਤ੍ਰਿਸ਼ੂਲ, ਡਰਮੂ ਵਰਗੇ ਚਿੰਨ੍ਹ ਉਕੇਰੇ ਗਏ ਹਨ। ਇਸਦੇ ਨਾਲ ਹੀ ਸੋਨੇ ਨਾਲ ਹੀ ਜੈ ਕੇਦਾਰਨਾਥ ਧਾਮ ਅਤੇ ਹਰ ਹਰ ਮਹਾਦੇਵ ਵੀ ਲਿਖਵਾਇਆ ਗਿਆ ਹੈ। ਹੁਣ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਆਕਰਸ਼ਣ ਦਾ ਕੇਂਦਰ ਹੋਵੇਗਾ।

ਕੇਦਾਰਨਾਥ ਮੰਦਿਰ ਲਈ 230 ਕਿਲੋ ਸੋਨੇ ਦੀਆਂ 550 ਪਰਤਾਂ ਦਾਨ ਕਰਨ ਵਾਲੇ ਮੁੰਬਈ ਦੇ ਕਾਰੋਬਾਰੀ ਨੇ ਦੱਸਿਆ ਕਿ ਉਹ ਜਦੋਂ ਵੀ ਭਗਵਾਨ ਕੇਦਾਰਨਾਥ ਦੇ ਦਰਸ਼ਨ ਲਈ ਆਉਂਦੇ ਸਨ ਤਾਂ ਇਹੀ ਸੋਚਦੇ ਸਨ ਕਿ ਇਹ ਗਰਭਗ੍ਰਹਿ ਦੀਆਂ ਚਾਂਦੀ ਦੀਆਂ ਕੰਧਾਂ ਕਿਉਂ ਨਾ ਸੋਨੇ ਦੀਆਂ ਹੋ ਜਾਣ। ਇਸ ਲਈ ਮੈਂ ਇਹ ਸੋਨਾ ਦਾਨ ਕਰਨ ਦਾ ਮਨ ਬਣਾਇਆ। ਫਿਰ ਕਰੋੜਾਂ ਰੁਪਏ ਖਰਚ ਕਰਕੇ ਇਹ ਸੋਨੇ ਦੀਆਂ ਕੰਧਾਂ ਤਿਆਰ ਕਰਵਾਈਆਂ ਗਈਆਂ। ਇਸ ਤੋਂ ਬਾਅਦ ਮੰਦਿਰ ਕਮੇਟੀ ਨੇ ਦੀਵਾਲੀ ਦੇ ਮੌਕੇ ਇਹ ਸੋਨੇ ਦੀ ਪਰਤ ਕੰਧ ’ਤੇ ਚੜ੍ਹਵਾਈ। ਉੱਥੇ ਹੀ ਸਰਕਾਰ ਅਤੇ ਮੰਦਿਰ ਕਮੇਟੀ ਨੇ ਮੁੰਬਈ ਦੇ ਵਪਾਰੀ ਦਾ ਧੰਨਵਾਦ ਵੀ ਕੀਤਾ ਗਿਆ।

Leave a Reply

Your email address will not be published. Required fields are marked *

View in English