ਫੈਕਟ ਸਮਾਚਾਰ ਸੇਵਾ
ਦੇਹਰਾਦੂਨ , ਅਪ੍ਰੈਲ 23
ਕੇਦਾਰਨਾਥ ਵਿੱਚ MI-26 ਹੈਲੀਪੈਡ ਦਾ ਨਿਰੀਖਣ ਕਰਨ ਆਏ UCADA ਦੇ ਵਿੱਤ ਨਿਯੰਤਰਣ ਅਮਿਤ ਸੈਣੀ ਦੀ ਹੈਲੀਕਾਪਟਰ ਦੇ ਟੇਲ ਰੋਟਰ ਦੀ ਚਪੇਟ ‘ਚ ਆਉਣ ਨਾਲ ਮੌਤ ਹੋ ਗਈ। ਪੁਲੀਸ ਵੱਲੋਂ ਲਾਸ਼ ਦਾ ਪੰਚਨਾਮਾ ਅਤੇ ਹੋਰ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਅੱਜ UCADA ਦੇ ਵਿੱਤ ਮਹਾਂਪ੍ਰਬੰਧਕ ਅਮਿਤ ਸੈਣੀ ਹੈਲੀਪੈਡ ਦਾ ਮੁਆਇਨਾ ਕਰਨ ਅਤੇ ਹੈਲੀਕਾਪਟਰ ਸੇਵਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੇਦਾਰਨਾਥ ਪਹੁੰਚੇ ਸਨ। ਦੁਪਹਿਰ ਪੌਣੇ ਇੱਕ ਵਜੇ ਦੇ ਕਰੀਬ ਉਹ ਵਾਪਸ ਜਾਣ ਲਈ ਹੈਲੀਕਾਪਟਰ ਵੱਲ ਗਏ। ਪਰ ਅਚਾਨਕ ਹੈਲੀਕਾਪਟਰ ਟੇਲ ਰੋਟਰ ਦੀ ਚਪੇਟ ‘ਚ ਆ ਗਏ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਹੈਲੀਕਾਪਟਰ ਵੱਲ ਜਾ ਰਹੇ ਸੀ ਤਾਂ ਕਈ ਲੋਕਾਂ ਨੇ ਉਨਾਂ ਨੂੰ ਪਿੱਛੇ ਤੋਂ ਬੁਲਾਇਆ ਕਿ ਉਹ ਉਲਟ ਪਾਸੇ ਤੋਂ ਜਾ ਰਹੇ ਹਨ ਪਰ ਉਨ੍ਹਾਂ ਨੂੰ ਸੁਣਾਈ ਨਹੀਂ ਦਿੱਤਾ।







