ਕੇਂਦਰੀ ਮੁਲਾਜ਼ਮਾਂ ਲਈ ਮੋਦੀ ਕੈਬਨਿਟ ਨੇ DA ਵਧਾਉਣ ਦੀ ਦਿੱਤੀ ਮਨਜ਼ੂਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 18

ਕੇਂਦਰੀ ਕੈਬਨਿਟ ਦੀ ਅੱਜ ਹੋਈ ਬੈਠਕ ‘ਚ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ‘ਚ 4 ਫੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। 7ਵੇਂ ਤਨਖ਼ਾਹ ਕਮਿਸ਼ਨ ਤਹਿਤ ਕੇਂਦਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ (DA) ‘ਚ ਵਾਧਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਹ ਨਰਾਤਿਆਂ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਫੈਸਟੀਵਲ ਗਿਫਟ ਹੈ।ਮਹਿੰਗਾਈ ਭੱਤੇ ‘ਚ ਵਾਧਾ 1 ਜੁਲਾਈ 2023 ਤੋਂ ਲਾਗੂ ਹੋ ਸਕਦਾ ਹੈ। ਮੁਲਾਜ਼ਮ ਜੁਲਾਈ ਤੋਂ ਸਤੰਬਰ ਤਕ ਦੇ ਬਕਾਏ ਦੇ ਨਾਲ ਅਕਤੂਬਰ ਮਹੀਨੇ ਲਈ ਵਧੀਆਂ ਤਨਖਾਹਾਂ ਦੀ ਉਮੀਦ ਕਰ ਸਕਦੇ ਹਨ। ਇਸ ਫੈਸਲੇ ਨਾਲ 47 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ।

ਕੇਂਦਰੀ ਕੈਬਨਿਟ ਨੇ ਡੀਏ ‘ਚ 4 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਕੇਂਦਰੀ ਮੁਲਾਜ਼ਮਾਂ ਦਾ ਡੀਏ ਮੌਜੂਦਾ 42 ਫੀਸਦੀ ਤੋਂ ਵਧ ਕੇ 46 ਫੀਸਦੀ ਹੋ ਗਿਆ ਹੈ। ਦੱਸ ਦੇਈਏ ਕਿ ਇਹ ਵਾਧਾ 1 ਜੁਲਾਈ, 2023 ਤੋਂ ਲਾਗੂ ਹੋ ਸਕਦਾ ਹੈ ਅਤੇ ਇਸ ਨਾਲ ਨਵੰਬਰ ਮਹੀਨੇ ਦੀ ਤਨਖਾਹ ‘ਚ ਵਾਧਾ ਸੰਭਵ ਹੈ।

Leave a Reply

Your email address will not be published. Required fields are marked *

View in English