ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜੁਲਾਈ 6
ਹੁਣ ਹਰਿਆਣਾ ਵਿੱਚ ਕੁਵਾਰਿਆਂ ਨੂੰ ਵੀ ਪੈਨਸ਼ਨ ਮਿਲਿਆ ਕਰੇਗੀ। ਸੀਐਮ ਮਨੋਹਰ ਲਾਲ ਨੇ 45-60 ਸਾਲ ਦੀ ਉਮਰ ਦੇ ਅਣਵਿਆਹੇ ਮਰਦਾਂ ਅਤੇ ਔਰਤਾਂ ਲਈ 2750 ਰੁਪਏ ਪੈਨਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 180000 ਤੋਂ ਘੱਟ ਸਾਲਾਨਾ ਆਮਦਨ ਵਾਲੇ ਲੋਕ ਇਸ ਦਾ ਲਾਭ ਲੈ ਸਕਣਗੇ। 40-60 ਸਾਲ ਦੀ ਉਮਰ ਦੇ 3 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਵਿਧਵਾਵਾਂ ਨੂੰ ਵੀ ਪੈਨਸ਼ਨ ਮਿਲੇਗੀ। ਹਰਿਆਣਾ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਇਸ ਤੋਂ ਇਲਾਵਾ ਪ੍ਰਦੇਸ਼ ‘ਚ ਜ਼ਮੀਨ ਦੇ ਇੰਤਕਾਲ ਦੀ ਪ੍ਰਕਿਰਿਆ ਨੂੰ ਵੀ ਆਨਲਾਈਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਚੋਣ ਮਨੋਰਥ ਪੱਤਰ ਵਿੱਚ ਇਸ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਰਜਿਸਟਰੀ ਤੋਂ 10 ਦਿਨ ਬਾਅਦ ਤੱਕ ਹਰ ਕੋਈ ਪੋਰਟਲ ‘ਤੇ ਇਤਰਾਜ਼ ਦੇਖ ਸਕੇਗਾ, ਜੇਕਰ ਕੋਈ ਇਤਰਾਜ਼ ਨਹੀਂ ਤਾਂ ਇੰਤਕਾਲ ਹੋ ਜਾਵੇਗਾ।







