ਕਾਸ਼ੀ ਵਿਸ਼ਵਨਾਥ ਦੇ ਦਰਬਾਰ ‘ਚ 100 ਵਾਰ ਦਰਸ਼ਨ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਬਣੇ ਯੋਗੀ ਆਦਿਤਿਆਨਾਥ

ਫੈਕਟ ਸਮਾਚਾਰ ਸੇਵਾ

ਲਖਨਊ , ਮਾਰਚ 18

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਸਵੇਰੇ ਸ਼੍ਰੀਕਾਸ਼ੀ ਵਿਸ਼ਵਨਾਥ ਮੰਦਰ ‘ਚ ਪੂਜਾ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਵਜੋਂ ਯੋਗੀ ਆਦਿਤਿਆਨਾਥ 100ਵੀਂ ਵਾਰ ਸ੍ਰੀਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਵੀ ਬਣ ਗਏ ਹਨ। 2017 ‘ਚ ਸੂਬੇ ਦੀ ਸੱਤਾ ਸੰਭਾਲਣ ਵਾਲੇ ਯੋਗੀ ਆਦਿਤਿਆਨਾਥ ਜਦੋਂ ਵੀ ਕਾਸ਼ੀ ਆਉਂਦੇ ਹਨ ਤਾਂ ਉਹ ਹਰ ਵਾਰ ਬਾਬਾ ਵਿਸ਼ਵਨਾਥ ਦੇ ਦਰਬਾਰ ‘ਚ ਹਾਜ਼ਰੀ ਭਰਦੇ ਹਨ। ਸੀਐਮ ਯੋਗੀ ਨੇ ਸ਼ੋਡਸ਼ੋਪਚਾਰ ਵਿਧੀ ਨਾਲ ਮੰਦਰ ਵਿੱਚ ਪੂਜਾ ਕਰਕੇ ਲੋਕਾਂ ਦੇ ਕਲਿਆਣ ਦੀ ਕਾਮਨਾ ਕੀਤੀ। ਸੀਐਮ ਯੋਗੀ ਆਦਿਤਿਆਨਾਥ 2017 ਤੋਂ ਬਾਅਦ ਆਪਣੇ ਪਹਿਲੇ ਅਤੇ ਦੂਜੇ ਕਾਰਜਕਾਲ ਵਿੱਚ 100 ਵਾਰ ਬਾਬਾ ਦੇ ਦਰਬਾਰ ਵਿੱਚ ਹਾਜ਼ਰ ਹੋਣ ਵਾਲੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ। ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 113ਵੀਂ ਵਾਰ ਵਾਰਾਨਸੀ ਦੇ ਦੋ ਦਿਨਾਂ ਦੌਰੇ ‘ਤੇ ਆਏ ਹਨ। ਦੌਰੇ ਦੇ ਦੂਜੇ ਦਿਨ ਮੁੱਖ ਮੰਤਰੀ ਨੇ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਵਿਖੇ ਪੂਜਾ ਅਰਚਨਾ ਕੀਤੀ, ਜਿਸ ਨੇ ਨਵਾਂ ਰਿਕਾਰਡ ਬਣਾਇਆ ਹੈ।

Leave a Reply

Your email address will not be published. Required fields are marked *

View in English