ਕਾਜੋਲ-ਪ੍ਰਭੂਦੇਵਾ ਦੀ ਜੋੜੀ 27 ਸਾਲਾਂ ਬਾਅਦ ਪਰਦੇ ‘ਤੇ ਮੁੜ ਹੋਵੇਗੀ ਵਾਪਸੀ

ਫੈਕਟ ਸਮਾਚਾਰ ਸੇਵਾ

ਮੁੰਬਈ , ਮਈ 24

ਅਦਾਕਾਰਾ ਕਾਜੋਲ ਅਤੇ ਫਿਲਮ ਨਿਰਮਾਤਾ-ਅਦਾਕਾਰ ਪ੍ਰਭੂਦੇਵਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। 27 ਸਾਲਾਂ ਬਾਅਦ ਇਹ ਜੋੜੀ ਇੱਕ ਵਾਰ ਫਿਰ ਵੱਡੇ ਬਜਟ ਦੀ ਐਕਸ਼ਨ ਥ੍ਰਿਲਰ ਫਿਲਮ ਨਾਲ ਇਕੱਠੇ ਆ ਰਹੀ ਹੈ। ਇਸ ਫਿਲਮ ਵਿੱਚ ਨਸੀਰੂਦੀਨ ਸ਼ਾਹ, ਸੰਯੁਕਤਾ ਮੈਨਨ, ਜਿਸ਼ੂ ਸੇਨ ਗੁਪਤਾ ਅਤੇ ਆਦਿਤਿਆ ਸੀਲ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਚਰਨ ਤੇਜ ਉੱਪਲਪਤੀ ਸੰਭਾਲਣਗੇ।

ਇਹ ਪਹਿਲੀ ਵਾਰ ਹੋਵੇਗਾ ਜਦੋਂ ਕਾਜੋਲ ਨਸੀਰੂਦੀਨ ਨਾਲ ਕੰਮ ਕਰੇਗੀ। ਰਿਪੋਰਟ ਮੁਤਾਬਕ ਫਿਲਮ ਦਾ ਪਹਿਲਾ ਸ਼ੈਡਿਊਲ ਪੂਰਾ ਹੋ ਚੁੱਕਾ ਹੈ। ਹੁਣ ਮੇਕਰਜ਼ ਜਲਦ ਹੀ ਫਿਲਮ ਦਾ ਟੀਜ਼ਰ ਰਿਲੀਜ਼ ਕਰਨ ਦੀ ਤਿਆਰੀ ਕਰ ਰਹੇ ਹਨ। ਨਿਰੰਜਨ ਆਇੰਗਰ ਅਤੇ ਜੈਸਿਕਾ ਖੁਰਾਨਾ ਨੇ ਇਸ ਦੀ ਸਕ੍ਰਿਪਟ ਲਿਖੀ ਹੈ।

ਫਿਲਮ ਦਾ ਸੰਗੀਤਕ ਟ੍ਰੈਕ ਹਰਸ਼ਵਰਧਨ ਰਾਮੇਸ਼ਵਰ ਵਲੋਂ ਕੰਪੋਜ਼ ਕੀਤਾ ਗਿਆ ਹੈ। ਜੋ ਪਹਿਲਾਂ ਸੰਦੀਪ ਰੈਡੀ ਵਾਂਗਾ ਦੀ ‘ਐਨੀਮਲ’ ‘ਤੇ ਕੰਮ ਕਰ ਚੁੱਕੇ ਹਨ। ਰਣਬੀਰ ਕਪੂਰ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਕਾਫੀ ਹਿੱਟ ਸਾਬਤ ਹੋਈ, ਇਸ ਦੇ ਸੰਗੀਤ ਨੇ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ।

Leave a Reply

Your email address will not be published. Required fields are marked *

View in English