ਕਾਂਗੋ ‘ਚ ਵਿਆਹ ਦੇ ਰਿਸੈਪਸ਼ਨ ਦੌਰਾਨ ਭਿਆਨਕ ਅੱਗ: 22 ਲੋਕਾਂ ਦੀ ਮੌਤ, ਜਸ਼ਨ ਦੀਆਂ ਖੁਸ਼ੀਆਂ ਸੋਗ ‘ਚ ਬਦਲੀਆਂ

ਕਿਨਸ਼ਾਸਾ, 6 ਸਤੰਬਰ

ਅਫ਼ਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਦੇ ਲਿੰਗਵਾਲਾ ਇਲਾਕੇ ਵਿੱਚ ਇੱਕ ਵਿਆਹ ਦੇ ਰਿਸੈਪਸ਼ਨ ਦੌਰਾਨ ਭਿਆਨਕ ਅੱਗ ਲੱਗਣ ਕਾਰਨ 22 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਵਿਆਹ ਦੇ ਹਾਲ ਵਿੱਚ ਡੀਜੇ ਦੀ ਧੁਨ ‘ਤੇ ਜਸ਼ਨ ਮਨਾਇਆ ਜਾ ਰਿਹਾ ਸੀ, ਜਦੋਂ ਅਚਾਨਕ ਭੜਕੀ ਅੱਗ ਨੇ ਪੂਰੀ ਇਮਾਰਤ ਨੂੰ ਲਪੇਟ ਵਿੱਚ ਲੈ ਲਿਆ।

ਵਿਆਹ ਹਾਲ ਤੰਗ ਗਲੀ ਵਿੱਚ ਸਥਿਤ ਹੋਣ ਕਰਕੇ ਅੱਗ ਲੱਗਦਿਆਂ ਹੀ ਭਗਦੜ ਮਚ ਗਈ। ਬਾਹਰ ਨਿਕਲਣ ਦੇ ਆਸਾਨ ਰਸਤੇ ਨਾ ਹੋਣ ਕਾਰਨ ਕਈ ਲੋਕ ਇੱਕ-ਦੂਜੇ ਦੇ ਹੇਠਾਂ ਕੁਚਲੇ ਗਏ ਅਤੇ ਕਈਆਂ ਦਾ ਧੂੰਏਂ ਨਾਲ ਦਮ ਘੁੱਟ ਗਿਆ। ਇਸ ਹਾਦਸੇ ਵਿੱਚ ਕਈ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਗਲੀ ਵਿੱਚੋਂ ਬਰਾਮਦ ਹੋਈਆਂ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਕਾਂਗੋ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜੈਕਮਿਨ ਸ਼ਬਾਨੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਇਸ ਘਟਨਾ ਨੂੰ ਵੱਡਾ ਦੁਖਾਂਤ ਦੱਸਦਿਆਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਆਖਿਆ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਸ਼ਹਿਰ ਦੀਆਂ ਐਮਰਜੈਂਸੀ ਅਤੇ ਫਾਇਰ ਬ੍ਰਿਗੇਡ ਸੇਵਾਵਾਂ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Leave a Reply

Your email address will not be published. Required fields are marked *

View in English