ਐਲੋਨ ਮਸਕ ਨੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

esla ਦੇ ਸੰਸਥਾਪਕ ਅਤੇ CEO ਐਲੋਨ ਮਸਕ ਨੇ ਬੁੱਧਵਾਰ (21 ਜੂਨ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਐਲੋਨ ਮਸਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਹਨ, ਜੋ ਭਾਰਤ ਲਈ ਸਹੀ ਕੰਮ ਕਰਨਾ ਚਾਹੁੰਦੇ ਹਨ।

ਨਿਊਯਾਰਕ ਵਿੱਚ ਪੀਐਮ ਮੋਦੀ ਨਾਲ ਇਸ ਮੁਲਾਕਾਤ ਤੋਂ ਬਾਅਦ ਐਲੋਨ ਮਸਕ ਨੇ ਮੀਡੀਆ ਨੂੰ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਅਸਲ ਵਿੱਚ ਭਾਰਤ ਦੀ ਬਹੁਤ ਪਰਵਾਹ ਕਰਦੇ ਹਨ ਅਤੇ ਟੇਸਲਾ ਨੂੰ ਦੇਸ਼ ਵਿੱਚ ਮਹੱਤਵਪੂਰਨ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਹਨ।

ਮਸਕ ਨੇ ਪੀਐਮ ਮੋਦੀ ਦੀ ਤਾਰੀਫ਼ ‘ਚ ਕਹੀਆਂ ਇਹ ਵੱਡੀਆਂ ਗੱਲਾਂ

1. ਐਲੋਨ ਮਸਕ ਨੇ ਕਿਹਾ ਕਿ ਮੈਂ ਭਾਰਤ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਨੂੰ ਲੱਗਦਾ ਹੈ ਕਿ ਭਾਰਤ ਕੋਲ ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨਾਲੋਂ ਜ਼ਿਆਦਾ ਸੰਭਾਵਨਾਵਾਂ ਹਨ।

2. ਟੇਸਲਾ ਦੇ ਸੀਈਓ ਨੇ ਕਿਹਾ ਕਿ ਇਸ ਮੁਲਾਕਾਤ ਦੀ ਮੁੱਖ ਗੱਲ ਇਹ ਹੈ ਕਿ ਉਹ (ਪੀਐਮ ਮੋਦੀ) ਅਸਲ ਵਿੱਚ ਭਾਰਤ ਦੀ ਬਹੁਤ ਪਰਵਾਹ ਕਰਦੇ ਹਨ। ਉਹ ਸਾਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਜੋ ਅਸੀਂ ਕਰਨਾ ਚਾਹੁੰਦੇ ਹਾਂ।

3. ਇਸ ਦੌਰਾਨ ਮਸਕ ਨੇ 2015 ਵਿੱਚ ਪੀਐਮ ਮੋਦੀ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਮਾਲਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਇਹ ਸ਼ਾਨਦਾਰ ਮੁਲਾਕਾਤ ਰਹੀ। ਕਈ ਸਾਲ ਪਹਿਲਾਂ ਉਹ (ਮੋਦੀ) ਸਾਡੀ ਫਰੀਮਾਂਟ ਫੈਕਟਰੀ ਗਏ ਸਨ।

Leave a Reply

Your email address will not be published. Required fields are marked *

View in English