ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਗਸਤ 16
ਜੇਕਰ ਤੁਸੀਂ ਵੀ ਆਪਣੇ ਆਈਫੋਨ ਨੂੰ ਰਾਤ ਭਰ ਚਾਰਜਿੰਗ ‘ਤੇ ਲਗਾ ਕੇ ਸੌਂਦੇ ਹੋ ਤਾਂ ਤੁਹਾਡੇ ਲਈ ਵੱਡੀ ਚੇਤਾਵਨੀ ਹੈ। ਐਪਲ ਨੇ ਕਿਹਾ ਹੈ ਕਿ ਫੋਨ ਨੂੰ ਰਾਤ ਭਰ ਚਾਰਜ ਕਰਕੇ ਸੌਣ ਨਾਲ ਫੋਨ ਨੂੰ ਅੱਗ ਲੱਗ ਸਕਦੀ ਹੈ। ਐਪਲ ਨੇ ਕਿਹਾ ਹੈ ਕਿ ਜਦੋਂ ਡਿਵਾਈਸ, ਪਾਵਰ ਅਡੈਪਟਰ, ਵਾਇਰਲੈੱਸ ਚਾਰਜਰ ਨੂੰ ਪਾਵਰ ਸਰੋਤ ਨਾਲ ਕਨੈਕਟ ਕੀਤਾ ਜਾਂਦਾ ਹੈ ਤਾਂ ਇਸ ਦੌਰਾਨ ਉਨ੍ਹਾਂ ਦੇ ਨੇੜੇ ਨਾ ਸੌਂਵੋ ਅਤੇ ਨਾ ਹੀ ਡਿਵਾਈਸ ਨੂੰ ਕੰਬਲ/ਸਰਹਾਣੇ ਦੇ ਹੇਠਾਂ ਰੱਖੋ। ਐਪਲ ਦੇ ਮੁਤਾਬਕ ਚਾਰਜਿੰਗ/ਵਰਤੋਂ ਦੇ ਦੌਰਾਨ ਫੋਨ, ਪਾਵਰ ਅਡੈਪਟਰ ਜਾਂ ਵਾਇਰਲੈੱਸ ਚਾਰਜਰ ਨੂੰ ਚੰਗੇ ਹਵਾਦਾਰ ਖੇਤਰ ਵਿੱਚ ਰੱਖਣਾ ਚਾਹੀਦਾ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਹਜ਼ਾਰਾਂ ਉਪਭੋਗਤਾਵਾਂ ਨੇ ਆਪਣੇ ਆਈਫੋਨ ਦੇ ਓਵਰਹੀਟ ਹੋਣ ਦੀ ਸ਼ਿਕਾਇਤ ਕੀਤੀ ਹੈ। ਕਈ ਯੂਜ਼ਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫੋਨ ਇੰਨਾ ਗਰਮ ਹੋ ਗਿਆ ਕਿ ਹੈਂਗ ਹੋ ਗਿਆ।
ਐਪਲ ਨੇ ਆਪਣੀ ਚਿਤਾਵਨੀ ‘ਚ ਚਾਰਜਿੰਗ ਦੌਰਾਨ ਫੋਨ ਦੀ ਵਰਤੋਂ ਨਾ ਕਰਨ ਦੀ ਗੱਲ ਵੀ ਕਹੀ ਹੈ। ਇਸ ਤੋਂ ਇਲਾਵਾ ਚਾਰਜਿੰਗ ਦੌਰਾਨ ਚਾਰਜਿੰਗ ਕੇਬਲ ਤੋਂ ਦੂਰ ਰਹੋ, ਕਿਉਂਕਿ ਇਸ ਨਾਲ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ।
ਐਪਲ ਮੁਤਾਬਕ ਚਾਰਜਿੰਗ ਦੌਰਾਨ ਜਾਂ ਚਾਰਜਿੰਗ ਤੋਂ ਬਾਅਦ ਵੀ ਆਈਫੋਨ ਨੂੰ ਸਿਰਹਾਣੇ ਜਾਂ ਗੱਦੇ ਦੇ ਹੇਠਾਂ ਰੱਖ ਕੇ ਨਾ ਸੌਂਵੋ। ਇਸ ਤੋਂ ਇਲਾਵਾ ਐਪਲ ਨੇ ਕਿਹਾ ਹੈ ਕਿ ਆਪਣੇ ਫੋਨ ਨੂੰ ਸਸਤੇ ਜਾਂ ਕਿਸੇ ਚਾਰਜਿੰਗ ਕੇਬਲ ਜਾਂ ਅਡਾਪਟਰ ਨਾਲ ਚਾਰਜ ਨਾ ਕਰੋ। ਆਪਣੇ ਫ਼ੋਨ ਨੂੰ ਸਿਰਫ਼ ਅਧਿਕਾਰਤ ਚਾਰਜਰ ਨਾਲ ਚਾਰਜ ਕਰਨ ਦੀ ਕੋਸ਼ਿਸ਼ ਕਰੋ।







