ਊਧਮਪੁਰ : ਅਮਰਨਾਥ ਯਾਤਰੀਆਂ ਦੀ ਸੁਰੱਖਿਆ ‘ਚ ਜੁਟੀ ਗੱਡੀ ਹਾਦਸਾਗ੍ਰਸਤ, 4 ਪੁਲਿਸ ਮੁਲਾਜ਼ਮ ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਜੰਮੂ , ਜੂਨ 30

ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ‘ਚ ਜੁਟੀ ਇਕ ਗੱਡੀ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਊਧਮਪੁਰ ਜ਼ਿਲ੍ਹੇ ‘ਚ ਬਈ ਨਾਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਊਧਮਪੁਰ ਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ਦੀ ਜਾਣਕਾਰੀ ਐੱਸਐੱਸਪੀ ਊਧਮਪੁਰ ਡਾ.ਵਿਨੋਦ ਕੁਮਾਰ ਨੇ ਦਿੱਤੀ।

ਇਸ ਤੋਂ ਪਹਿਲਾਂ ਅੱਜ ਤੜਕੇ 4.15 ਵਜੇ ਪੂਜਾ ਕਰਨ ਤੋਂ ਬਾਅਦ ਉਪ ਰਾਜਪਾਲ ਅਤੇ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਨੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵੀਰਵਾਰ ਨੂੰ ਸ਼ਰਧਾਲੂਆਂ ਦਾ ਪਹਿਲਾ ਜੱਥਾ ਜੰਮੂ ਦੇ ਬੇਸ ਕੈਂਪ ਭਗਵਤੀ ਨਗਰ ਪਹੁੰਚਿਆ। ਪਹਿਲੀ ਵਾਰ ਯਾਤਰਾ ਦੌਰਾਨ ਜ਼ਮੀਨ ਖਿਸਕਣ ਵਾਲੇ ਸਥਾਨਾਂ ਤੋਂ ਲੰਘਦੇ ਸਮੇਂ ਪੱਥਰਾਂ ਤੋਂ ਬਚਣ ਲਈ ਹੈਲਮੇਟ ਦਿੱਤੇ ਗਏ ਹਨ।

Leave a Reply

Your email address will not be published. Required fields are marked *

View in English