ਫੈਕਟ ਸਮਾਚਾਰ ਸੇਵਾ
ਦੇਹਰਾਦੂਨ , ਅਗਸਤ 10
ਗੌਰੀਕੁੰਡ ਜ਼ਮੀਨ ਖਿਸਕਣ ਦੇ ਹਾਦਸੇ ‘ਚ ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ। ਇਸ ਤੋਂ ਪਹਿਲਾਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਸਨ। ਅੱਜ ਐਸਡੀਆਰਐਫ ਟੀਮ ਨੇ ਇੱਕ ਹੋਰ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਵੀਰ ਬਹਾਦਰ ਵਜੋਂ ਹੋਈ ਹੈ।
ਗੌਰੀਕੁੰਡ ਜ਼ਮੀਨ ਖਿਸਕਣ ਮਾਮਲੇ ‘ਚ ਲਾਪਤਾ ਹੋਏ 14 ਨੇਪਾਲੀ ਲੋਕਾਂ ਦੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਨੇਪਾਲ ਅੰਬੈਸੀ ਤੋਂ ਵੀ ਉਨ੍ਹਾਂ ਬਾਰੇ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਯਾਤਰਾ ਦੌਰਾਨ ਬਾਹਰੀ ਵਿਅਕਤੀਆਂ ਦੀ ਪੜਤਾਲ ਸਬੰਧੀ ਪੁਲਿਸ ਤੋਂ ਰਿਪੋਰਟ ਮੰਗੀ ਗਈ ਹੈ। ਜ਼ਮੀਨ ਖਿਸਕਣ ਦੇ ਹਾਦਸੇ ਦੇ ਛੇ ਦਿਨ ਬੀਤ ਜਾਣ ਤੋਂ ਬਾਅਦ ਵੀ ਨੇਪਾਲੀ ਮੂਲ ਦੇ ਲੋਕਾਂ ਸਮੇਤ ਕੁੱਲ 20 ਲੋਕਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।







