ਉੜੀਸਾ ਟਰੇਨ ਹਾਦਸਾ : 101 ਮ੍ਰਿਤਕਾਂ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ, ਹਾਦਸੇ ਦੀ ਸੀਬੀਆਈ ਜਾਂਚ ਸ਼ੁਰੂ

ਫੈਕਟ ਸਮਾਚਾਰ ਸੇਵਾ

ਭੁਵਨੇਸ਼ਵਰ , ਜੂਨ 6

ਬਾਲੇਸ਼ਵਰ ਰੇਲ ਹਾਦਸੇ ਦੇ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ 101 ਲਾਸ਼ਾਂ ਹਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਵਾਪਰੇ ਇਸ ਹਾਦਸੇ ‘ਚ ਘੱਟੋ-ਘੱਟ 275 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 1000 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 101 ਲਾਸ਼ਾਂ ਦੀ ਪਛਾਣ ਅਜੇ ਬਾਕੀ ਹੈ।

ਡਿਵੀਜ਼ਨਲ ਰੇਲਵੇ ਮੈਨੇਜਰ, ਪੂਰਬੀ ਮੱਧ ਰੇਲਵੇ, ਰਿੰਕੇਸ਼ ਰਾਏ ਨੇ ਕਿਹਾ ਕਿ ਲਗਭਗ 200 ਲੋਕ ਅਜੇ ਵੀ ਓਡੀਸ਼ਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਹਾਦਸੇ ਵਾਲੇ ਦਿਨ ਕਰੀਬ 1,100 ਲੋਕ ਜ਼ਖਮੀ ਹੋਏ ਸਨ। ਜਿਸ ਵਿੱਚ 900 ਦੇ ਕਰੀਬ ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸੂਬੇ ਦੇ ਵੱਖ-ਵੱਖ ਹਸਪਤਾਲਾਂ ‘ਚ 200 ਦੇ ਕਰੀਬ ਲੋਕ ਜ਼ੇਰੇ ਇਲਾਜ ਹਨ। ਹਾਦਸੇ ‘ਚ ਮਰਨ ਵਾਲੇ 275 ਲੋਕਾਂ ‘ਚੋਂ 101 ਲਾਸ਼ਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।

ਭੁਵਨੇਸ਼ਵਰ ਨਗਰ ਨਿਗਮ ਦੇ ਕਮਿਸ਼ਨਰ ਵਿਜੇ ਅੰਮ੍ਰਿਤ ਕੁਲਾਂਗੇ ਨੇ ਦੱਸਿਆ ਕਿ “ਭੁਵਨੇਸ਼ਵਰ ਵਿੱਚ ਰੱਖੀਆਂ ਗਈਆਂ ਕੁੱਲ 193 ਲਾਸ਼ਾਂ ਵਿੱਚੋਂ 80 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। 55 ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਬੀਐਮਸੀ ਦੇ ਹੈਲਪਲਾਈਨ ਨੰਬਰ 1929 ‘ਤੇ 200 ਤੋਂ ਵੱਧ ਕਾਲਾਂ ਕੀਤੀਆਂ ਗਈਆਂ ਹਨ।

ਓਡੀਸ਼ਾ ਦੇ ਬਾਲੇਸ਼ਵਰ ‘ਚ ਬਹਿਨਾਗਾ ਸਟੇਸ਼ਨ ਨੇੜੇ ਦੇਰ ਸ਼ਾਮ ਤਿੰਨ ਵੱਖ-ਵੱਖ ਪਟੜੀਆਂ ‘ਤੇ ਟਰੇਨਾਂ ਆਪਸ ‘ਚ ਟਕਰਾ ਗਈਆਂ। ਕੋਰੋਮੰਡਲ ਐਕਸਪ੍ਰੈਸ ਬਹਾਨਾਗਾ ਸਟੇਸ਼ਨ ਨੂੰ ਪਾਰ ਕਰਨ ਵਾਲੀ ਸੀ, ਜਦੋਂ ਰੇਲਗੱਡੀ ਅਚਾਨਕ ਲੂਪ ਲਾਈਨ ‘ਤੇ ਪਲਟ ਗਈ, ਜਿੱਥੇ ਮਾਲ ਗੱਡੀ ਖੜ੍ਹੀ ਸੀ। ਇਸ ਤੋਂ ਬਾਅਦ ਇੰਨੀ ਭਿਆਨਕ ਟੱਕਰ ਹੋਈ ਕਿ ਕੋਰੋਮੰਡਲ ਐਕਸਪ੍ਰੈਸ ਦਾ ਇੰਜਣ ਮਾਲ ਗੱਡੀ ਦੇ ਉੱਪਰ ਚੜ੍ਹ ਗਿਆ। ਟੱਕਰ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਦੀਆਂ ਬੋਗੀਆਂ ਦੂਜੀ ਮੇਨ ਲਾਈਨ, ਜੋ ਕਿ ਡਾਊਨ ਲਾਈਨ ਹੈ, ‘ਤੇ ਡਿੱਗ ਗਈਆਂ। ਇਸ ‘ਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਆ ਰਹੀ ਸੀ ਅਤੇ ਉਹ ਪਟੜੀ ‘ਤੇ ਡਿੱਗੀ ਬੋਗੀ ਨੂੰ ਤੋੜ ਕੇ ਜਾ ਡਿੱਗੀ।

Leave a Reply

Your email address will not be published. Required fields are marked *

View in English