ਉਜੈਨ : ਮਹਾਕਾਲੇਸ਼ਵਰ ਮੰਦਰ ‘ਚ ਵੱਡਾ ਹਾਦਸਾ

ਉਜੈਨ : ਮੱਧ ਪ੍ਰਦੇਸ਼ ਦੇ ਉਜੈਨ ‘ਚ ਸਥਿਤ ਵਿਸ਼ਵ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ‘ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਭਸਮ ਆਰਤੀ ਦੌਰਾਨ ਹੋਲੀ ਖੇਡਦੇ ਸਮੇਂ ਪਾਵਨ ਅਸਥਾਨ ‘ਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਮੰਦਰ ਦੇ 13 ਪੁਜਾਰੀ ਸੜ ਗਏ। ਮਾਮਲੇ ਨੂੰ ਦੇਖਦੇ ਹੋਏ ਮੰਦਰ ਦੇ ਨੰਦੀ ਹਾਲ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਭਸਮ ਆਰਤੀ ਵਿਚ ਸ਼ਾਮਲ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ।

ਜਿਵੇਂ ਹੀ ਪਾਵਨ ਅਸਥਾਨ ‘ਚ ਅੱਗ ਲੱਗੀ ਤਾਂ ਉਥੇ ਮੌਜੂਦ ਸ਼ਰਧਾਲੂਆਂ ‘ਚ ਭਗਦੜ ਮੱਚ ਗਈ। ਇਸ ਤੋਂ ਬਾਅਦ ਤੁਰੰਤ ਜ਼ਿਲਾ ਹਸਪਤਾਲ ਤੋਂ ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਚਾਰ ਲੋਕਾਂ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਆਰਤੀ ਦੌਰਾਨ ਗੁਲਾਲ ਉਡਾਉਣ ਕਾਰਨ ਅੱਗ ਲੱਗ ਗਈ। ਹਾਦਸੇ ਦੇ ਸਮੇਂ ਮੰਦਰ ‘ਚ ਹਜ਼ਾਰਾਂ ਸ਼ਰਧਾਲੂ ਮਹਾਕਾਲ ਨਾਲ ਹੋਲੀ ਮਨਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਜਾਰੀ ਪਾਵਨ ਅਸਥਾਨ ਵਿੱਚ ਆਰਤੀ ਕਰ ਰਿਹਾ ਸੀ ਜਦੋਂ ਕਿਸੇ ਨੇ ਪਿੱਛੇ ਤੋਂ ਪੁਜਾਰੀ ਸੰਜੀਵ ’ਤੇ ਗੁਲਾਲ ਉਛਾਲਿਆ। ਦੀਵੇ ‘ਤੇ ਗੁਲਾਲ ਡਿੱਗ ਪਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਲਾਲ ਵਿੱਚ ਕੋਈ ਕੈਮੀਕਲ ਸੀ ਜਿਸ ਕਾਰਨ ਅੱਗ ਲੱਗੀ। ਪਾਵਨ ਅਸਥਾਨ ਵਿੱਚ ਚਾਂਦੀ ਦੀ ਪਰਤ ਨੂੰ ਰੰਗ ਤੋਂ ਬਚਾਉਣ ਲਈ ਸਣ ਲਗਾਇਆ ਗਿਆ ਸੀ। ਇਸ ਨਾਲ ਵੀ ਅੱਗ ਲੱਗ ਗਈ। ਕੁਝ ਲੋਕਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਇਆ। ਪਰ ਉਦੋਂ ਤੱਕ ਪਾਵਨ ਅਸਥਾਨ ਵਿੱਚ ਮੌਜੂਦ ਸੰਜੀਵ ਪੁਜਾਰੀ, ਵਿਕਾਸ, ਮਨੋਜ, ਸੇਵਾਧਾਰੀ ਆਨੰਦ, ਕਮਲ ਜੋਸ਼ੀ ਸਮੇਤ ਆਰਤੀ ਕਰ ਰਹੇ 13 ਲੋਕ ਸੜ ਗਏ।

ਉਜੈਨ ਕਲੈਕਟਰ ਨੀਰਜ ਸਿੰਘ ਨੇ ਦੱਸਿਆ ਕਿ 13 ਲੋਕ ਸੜ ਗਏ। 4 ਲੋਕਾਂ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ।ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਲਈ ਇੱਕ ਕਮੇਟੀ ਬਣਾਈ ਜਾ ਰਹੀ ਹੈ। ਬਾਕੀ ਜ਼ਖਮੀਆਂ ਦਾ ਉਜੈਨ ਦੇ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *

View in English