ਈਰਾਨ ਦਾ ਵੱਡਾ ਕਦਮ: ਹੋਰਮੁਜ਼ ਜਲਡਮਰੂ ਮੁੜ ਬੰਦ, ਅਮਰੀਕਾ ‘ਤੇ ਲਗਾਇਆ ਵਾਅਦਾਖਿਲਾਫੀ ਦਾ ਦੋਸ਼

ਤਹਿਰਾਨ: 18 ਅਪ੍ਰੈਲ, 2026

ਈਰਾਨ ਨੇ ਇੱਕ ਵਾਰ ਫਿਰ ਦੁਨੀਆ ਲਈ ਅਹਿਮ ‘ਹੋਰਮੁਜ਼ ਜਲਡਮਰੂ’ (Strait of Hormuz) ਨੂੰ ਬੰਦ ਕਰ ਦਿੱਤਾ ਹੈ। ਈਰਾਨੀ ਫੌਜ ਨੇ ਅਮਰੀਕਾ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ ਨੇ ਆਪਣੇ ਕੀਤੇ ਵਾਅਦਿਆਂ ਨੂੰ ਤੋੜਿਆ ਹੈ। ਈਰਾਨੀ ਮੀਡੀਆ ਮੁਤਾਬਕ, ਇਹ ਫੈਸਲਾ ਮਜਬੂਰੀ ਵਿੱਚ ਲਿਆ ਗਿਆ ਹੈ ਕਿਉਂਕਿ ਅਮਰੀਕਾ ਵੱਲੋਂ ਈਰਾਨੀ ਜਹਾਜ਼ਾਂ ਅਤੇ ਬੰਦਰਗਾਹਾਂ ਦੀ ‘Blockade’ (ਨਾਕਾਬੰਦੀ) ਜਾਰੀ ਰੱਖੀ ਗਈ ਹੈ, ਜੋ ਕਿ ਪਿਛਲੇ ਹਫ਼ਤੇ ਹੋਏ ਜੰਗਬੰਦੀ ਸਮਝੌਤੇ ਦੀ ਸਿੱਧੀ ਉਲੰਘਣਾ ਹੈ। ਈਰਾਨ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਮਰੀਕੀ ਪਾਬੰਦੀਆਂ ਜਾਰੀ ਰਹਿੰਦੀਆਂ ਹਨ ਤਾਂ ਉਹ ਇਸ ਰਸਤੇ ਨੂੰ ਮੁੜ ਬੰਦ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।

Leave a Reply

Your email address will not be published. Required fields are marked *

View in English