ਇਰਾਨ : ਮੁਹੰਮਦ ਮੁਖਬਰ ਨੂੰ ਅੰਤ੍ਰਿਮ ਰਾਸ਼ਟਰਪਤੀ ਨਿਯੁਕਤ ਕੀਤਾ

ਫੈਕਟ ਸਮਾਚਾਰ ਸੇਵਾ

ਇਰਾਨ , ਮਈ 20

ਹੈਲੀਕੌਪਟਰ ਕ੍ਰੈਸ਼ ‘ਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਨੇ ਮੁਹੰਮਦ ਮੁਖਬਰ ਨੂੰ ਅੰਤ੍ਰਿਮ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਈਰਾਨ ਸਰਕਾਰ ਦੀਆਂ ਤਿੰਨ ਸ਼ਾਖਾਵਾਂ ਨੇ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਮੀਟਿੰਗ ਕੀਤੀ ਜਿਸ ਵਿਚ ਇਹ ਫੈਸਲਾ ਲਿਆ ਗਿਆ।

ਖਾਮੇਨੇਈ ਨੇ ਹੈਲੀਕਾਪਟਰ ਹਾਦਸੇ ‘ਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਤੋਂ ਬਾਅਦ ਪੰਜ ਦਿਨਾਂ ਦੇ ਜਨਤਕ ਸੋਗ ਦਾ ਐਲਾਨ ਕੀਤਾ ਤੇ ਦੇਸ਼ ਦੀ ਕਾਰਜਕਾਰੀ ਸ਼ਾਖਾ ਦੇ ਅੰਤਰਿਮ ਮੁਖੀ ਵਜੋਂ ਪਹਿਲੇ ਉਪ ਰਾਸ਼ਟਰਪਤੀ ਮੁਹੰਮਦ ਮੁਖਬਰ ਦੀ ਪੁਸ਼ਟੀ ਕੀਤੀ। ਈਰਾਨ ਕੋਲ ਹੁਣ ਰਾਇਸੀ ਦੇ ਉੱਤਰਾਧਿਕਾਰੀ ਦੀ ਚੋਣ ਲਈ ਰਾਸ਼ਟਰਪਤੀ ਚੋਣਾਂ ਕਰਵਾਉਣ ਲਈ ਵੱਧ ਤੋਂ ਵੱਧ 50 ਦਿਨ ਹਨ।

Leave a Reply

Your email address will not be published. Required fields are marked *

View in English