ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਪ੍ਰੈਲ 19
ਇਰਫਾਨ ਖਾਨ ਦੀ ਆਖਰੀ ਫਿਲਮ ‘ਦ ਸੌਂਗ ਆਫ ਸਕਾਰਪੀਅਨਜ਼’ ਸਿਨੇਮਾਘਰਾਂ ‘ਚ ਰਿਲੀਜ਼ ਲਈ ਤਿਆਰ ਹੈ। ਇਸ ਦਾ ਟ੍ਰੇਲਰ ਅੱਜ ਰਿਲੀਜ਼ ਕੀਤਾ ਗਿਆ ਹੈ। ‘ਦਿ ਸੌਂਗ ਆਫ ਸਕਾਰਪੀਅਨਜ਼’ 28 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਦੱਸ ਦੇਈਏ ਕਿ 29 ਅਪ੍ਰੈਲ ਨੂੰ ਇਰਫਾਨ ਦੀ ਮੌਤ ਨੂੰ ਤਿੰਨ ਸਾਲ ਪੂਰੇ ਹੋ ਜਾਣਗੇ। ‘ਦ ਸੌਂਗ ਆਫ ਸਕਾਰਪੀਅਨਜ਼’ ਨੂੰ ਅਨੂਪ ਸਿੰਘ ਨੇ ਡਾਇਰੈਕਟ ਕੀਤਾ ਹੈ। ਫਿਲਮ ਨੂੰ 2017 ਵਿੱਚ 70ਵੇਂ ਲੋਕਾਰਨੋ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।
‘ਦ ਸੌਂਗ ਆਫ਼ ਸਕਾਰਪੀਅਨਜ਼’ ਇੱਕ ਸਵਿਸ, ਫ੍ਰੈਂਚ ਅਤੇ ਸਿੰਗਾਪੁਰੀ ਪ੍ਰੋਡਕਸ਼ਨ ਫਿਲਮ ਹੈ। ਫਿਲਮ ‘ਚ ਇਰਫਾਨ ਦੇ ਨਾਲ ਈਰਾਨੀ ਅਦਾਕਾਰਾ ਗੋਲਸ਼ਿਫਤੇਹ ਫਰਹਾਨੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਵੀ ਅਹਿਮ ਭੂਮਿਕਾ ‘ਚ ਨਜ਼ਰ ਆਵੇਗੀ। ਫਿਲਮ ਦੀ ਕਹਾਣੀ ਜੈਸਲਮੇਰ, ਰਾਜਸਥਾਨ ਵਿੱਚ ਦਿਖਾਈ ਗਈ ਹੈ, ਜੋ ਕਿ ਇੱਕ ਲੋਕ ਵਿਸ਼ਵਾਸ ‘ਤੇ ਅਧਾਰਤ ਹੈ।







