ਫੈਕਟ ਸਮਾਚਾਰ ਸੇਵਾ
ਸਿਡਨੀ , ਅਕਤੂਬਰ 23
ਆਸਟ੍ਰੇਲੀਆ ‘ਚ ਪਿਛਲੇ ਹਫ਼ਤੇ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਹੁਣ ਮੌਸਮ ਵਿਭਾਗ ਨੇ ਦੇਸ਼ ਦੇ ਹੜ੍ਹ ਪ੍ਰਭਾਵਿਤ ਦੱਖਣ ਅਤੇ ਪੂਰਬ ਦੇ ਵੱਡੇ ਖੇਤਰਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦੇਸ਼ ਦੋ ਸਭ ਤੋਂ ਵੱਧ ਆਬਾਦੀ ਵਾਲੇ ਰਾਜਾਂ ਵਿੱਚ ਹੜ੍ਹ ਦਾ ਸੰਕਟ ਜਾਰੀ ਹੈ। ਵਿਕਟੋਰੀਆ ਰਾਜ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
ਵਿਕਟੋਰੀਆ ਰਾਜ ਦੇ ਵੱਡੇ ਹਿੱਸੇ ਦੱਖਣੀ ਨਿਊ ਸਾਊਥ ਵੇਲਜ਼ ਅਤੇ ਟਾਪੂ ਰਾਜ ਤਸਮਾਨੀਆ ਦੇ ਉੱਤਰੀ ਇਲਾਕੇ ਪੂਰੀ ਤਰ੍ਹਾਂ ਹੜ੍ਹ ਦੀ ਮਾਰ ਹੇਠ ਹਨ। ਮੌਸਮ ਵਿਗਿਆਨ ਬਿਊਰੋ ਨੇ ਅੱਜ ਖੇਤਰੀ ਕੇਂਦਰ ਲਿਸਮੋਰ ਸਮੇਤ ਨਿਊ ਸਾਊਥ ਵੇਲਜ਼ ਦੇ ਉੱਤਰੀ ਤੱਟ ਲਈ ਗੰਭੀਰ ਮੌਸਮ ਦੀ ਚਿਤਾਵਨੀ ਜਾਰੀ ਕੀਤੀ। ਹੜ੍ਹ ਨਾਲ ਜੂਝ ਰਹੇ ਪਰਿਵਾਰਾਂ ਲਈ ਸੰਕਟ ਵਧ ਗਿਆ ਹੈ। ਜਾਣਕਾਰੀ ਮੁਤਾਬਕ ਆਸਟ੍ਰੇਲੀਆ ਦੇ ਦੱਖਣ-ਪੂਰਬੀ ਹਿੱਸਿਆਂ ‘ਚ ਹੜ੍ਹ ਐਮਰਜੈਂਸੀ ਜਾਰੀ ਹੈ। ਵਿਕਟੋਰੀਆ ਰਾਜ ਵਿੱਚ ਕਰੀਬ 34,000 ਘਰਾਂ ਨੂੰ ਹੜ੍ਹ ਨਾਲ ਨੁਕਸਾਨ ਪਹੁੰਚ ਸਕਦਾ ਹੈ।







