ਆਮਦਨ ਕਰ ਵਿਭਾਗ ਵੱਲੋਂ ਟਰਾਈਡੈਂਟ, ਆਈਓਐਲ ਤੇ ਕਰੀਮਿਕਾ ਦੇ ਟਿਕਾਣਿਆਂ ‘ਤੇ ਛਾਪੇਮਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 17

ਆਮਦਨ ਕਰ ਵਿਭਾਗ ਦੇ ਪੜਤਾਲੀਆ ਵਿੰਗ ਵੱਲੋਂ ਅੱਜ ਟਰਾਈਡੈਂਟ, ਆਈਓਐਲ ਤੇ ਕਰੀਮਿਕਾ ਸਮੂਹ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਆਮਦਨ ਕਰ ਵਿਭਾਗ ਵੱਲੋਂ ਇੱਕੋ ਸਮੇਂ ਦੋਵੇਂ ਕੰਪਨੀਆਂ ਦੇ ਕਾਰਖਾਨਿਆਂ, ਮਾਲਕਾਂ ਨਾਲ ਜੁੜੇ ਟਿਕਾਣਿਆਂ ਤੇ ਹੋਰ ਸਬੰਧਤ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ।

ਟਰਾਈਡੈਂਟ ਸਮੂਹ ਦੇ ਮਾਲਕ ਰਜਿੰਦਰ ਗੁਪਤਾ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ ਤੇ ਉਹ ਪੰਜਾਬ ਦੀ ਹਰ ਸਰਕਾਰ ‘ਚ ਕੈਬਨਿਟ ਰੈਂਕ ਦੇ ਨਾਲ ਉਪ ਚੇਅਰਮੈਨ ਨਾਮਜ਼ਦ ਹੁੰਦੇ ਆ ਰਹੇ ਹਨ। ਦੋਵੇਂ ਕੰਪਨੀਆਂ ਦੇ ਮਾਲਕਾਂ ਤੇ ਇਨ੍ਹਾਂ ਨਾਲ ਜੁੜੇ ਵਿਅਕਤੀਆਂ ਨੇ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਨ੍ਹਾਂ ਦੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਹੋਵੇਗੀ, ਕਿਉਂਕਿ ਦੋਵੇਂ ਕੰਪਨੀਆਂ ਖਾਸਕਰ ਟਰਾਈਡੈਂਟ ਸਮੂਹ ਸਭ ਤੋਂ ਵੱਧ ਆਮਦਨ ਕਰ ਦੇਣ ਵਾਲੀਆਂ ਕੰਪਨੀਆਂ ‘ਚੋਂ ਇਕ ਕੰਪਨੀ ਹੈ। ਦੱਸ ਦੇਈਏ ਕਿ ਆਮਦਨ ਕਰ ਵਿਭਾਗ ਵੱਲੋਂ ਟਰਾਈਡੈਂਟ ਸਮੂਹ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *

View in English