‘ਆਪ’ ਵਿਧਾਇਕ ਦੇ ਕਰੀਬੀ ‘ਤੇ ਗੈਂਗਸਟਰਾਂ ਨਾਲ ਗੱਲਬਾਤ ਕਰਨ ਦੇ ਦੋਸ਼, ਮੋਬਾਈਲ ਫ਼ੋਨ ਜ਼ਬਤ

ਬਠਿੰਡਾ : ਹੁਣ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਾ ਕੋਈ ਨਜ਼ਦੀਕੀ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਦੇ ਰਡਾਰ ‘ਤੇ ਆ ਗਿਆ ਹੈ। ਪੁਲਿਸ ਨੇ ਮੋਬਾਈਲ ਫ਼ੋਨ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ। ਦੋਸ਼ ਹੈ ਕਿ ਉਸ ਦੇ ਕੈਨੇਡਾ ਵਿਚ ਬੈਠੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਉਹ ਉਨ੍ਹਾਂ ਨਾਲ ਫੋਨ ‘ਤੇ ਗੱਲ ਕਰਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਵਿਧਾਇਕ ਦੇ ਕਰੀਬੀ ਗੁਰਦੀਪ ਸਿੰਘ ਭੁੱਚੋ ਮੰਡੀ ਦੀ ਟਰੱਕ ਯੂਨੀਅਨ ਦੇ ਮੁਖੀ ਹਨ ਅਤੇ ਪੰਜਾਬ ਦੇ ਇੱਕ ਵਿਧਾਇਕ ਦੇ ਵੀ ਕਰੀਬੀ ਹਨ। ਪੁਲਿਸ ਨੂੰ ਸ਼ੱਕ ਹੈ ਕਿ ਗੁਰਦੀਪ ਸਿੰਘ ਕੈਨੇਡਾ ‘ਚ ਬੈਠੇ ਗੈਂਗਸਟਰਾਂ ਨਾਲ ਫ਼ੋਨ ‘ਤੇ ਗੱਲਬਾਤ ਕਰਦਾ ਹੈ। ਜਿਸ ਕਾਰਨ ਉਸ ਦਾ ਮੋਬਾਈਲ ਫੋਨ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਸ ‘ਤੇ ਲੱਗੇ ਇਹ ਦੋਸ਼ ਝੂਠੇ ਹਨ।

ਉੱਥੇ ਹੀ ਵਿਧਾਇਕ ਨੇ ਗੁਰਦੀਪ ਦੇ ਨੇੜੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਵਿਧਾਇਕ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਇੱਕ ਵਾਰ ਆਪਣੇ ਬੇਟੇ ਦੀ ਕੈਸੇਟ ਜਾਰੀ ਕਰਨਾ ਚਾਹੁੰਦਾ ਸੀ। ਜਿਸ ਲਈ ਉਹ ਉਨ੍ਹਾਂ ਦੇ ਸੰਪਰਕ ਵਿੱਚ ਆਇਆ। ਗੁਰਦੀਪ ਸਿੰਘ ਨਾਲ ਉਸ ਦਾ ਕੋਈ ਨਜ਼ਦੀਕੀ ਸਬੰਧ ਨਹੀਂ ਹੈ। ਇੰਨਾ ਹੀ ਨਹੀਂ ਗੁਰਦੀਪ ਸਿੰਘ ਨਾਲ ਉਸ ਦੀ ਕੋਈ ਗੱਲਬਾਤ ਵੀ ਨਹੀਂ ਹੁੰਦੀ।

Leave a Reply

Your email address will not be published. Required fields are marked *

View in English