ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਪ੍ਰੈਲ 9
ਰਾਊਜ਼ ਐਵੇਨਿਊ ਅਦਾਲਤ ਨੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਦਿੱਲੀ ਵਕਫ਼ ਬੋਰਡ ਮਨੀ ਲਾਂਡਰਿੰਗ ਮਾਮਲੇ ‘ਚ ਜਾਰੀ ਕੀਤੇ ਨੋਟਿਸਾਂ ‘ਤੇ ਹਾਜ਼ਰ ਨਾ ਹੋਣ ‘ਤੇ ਸੰਮਨ ਜਾਰੀ ਕੀਤਾ ਹੈ।
ਅਦਾਲਤ ਨੇ ਉਸ ਨੂੰ 20 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਧਾਰਾ 174 ਆਈ.ਪੀ.ਸੀ., 1860 ਤਹਿਤ ਪੀ.ਐਮ.ਐਲ.ਏ., 2002 ਦੀ ਧਾਰਾ 63 (4) ਨਾਲ ਪੜ੍ਹੀ ਗਈ ਧਾਰਾ 50, ਪੀ.ਐਮ.ਐਲ.ਏ., 2002 ਦੀ ਪਾਲਣਾ ਵਿਚ ਗੈਰ ਹਾਜ਼ਰੀ ਲਈ ਈ.ਡੀ. ਦੀ ਤਾਜ਼ਾ ਸ਼ਿਕਾਇਤ ‘ਤੇ ਨੋਟਿਸ ਲਿਆ ਹੈ।







