ਅੰਮ੍ਰਿਤਸਰ ਜੇਲ੍ਹ ‘ਚ ਦਾਖ਼ਲ ਹੋਇਆ ਡਰੋਨ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ, ਜੂਨ 12

ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਅੰਦਰ ਅੱਧੀ ਰਾਤੀਂ ਡਰੋਨ ਦਾਖ਼ਲ ਹੋ ਗਿਆ, ਜਿਸ ਕਾਰਨ ਸਾਇਰਨ ਵੱਜਣੇ ਸ਼ੁਰੂ ਹੋ ਗਏ। ਹਾਲਾਂਕਿ ਜਦੋਂ ਉਕਤ ਡਰੋਨ ਨੂੰ ਫੜ੍ਹ ਕੇ ਚੈੱਕ ਕੀਤਾ ਗਿਆ ਤਾਂ, ਉਹ ਖਿਡੌਣਾ ਡਰੋਨ ਨਿਕਲਿਆ। ਜਦੋਂਕਿ ਡਰੋਨ ਦੇ ਜੇਲ੍ਹ ਦੇ ਅੰਦਰ ਦਾਖ਼ਲ ਹੋਣ ਮਗਰੋਂ ਹੀ ਜੇਲ੍ਹ ਕਰਮਚਾਰੀਆਂ ਦੇ ਨਾਲ ਹੋਰਨਾਂ ਫ਼ੋਰਸਾਂ ਨੇ ਤਲਾਸ਼ੀ ਮੁਹਿੰਮ ਚਲਾਈ, ਪਰ ਜਾਂਚ ਪੜਤਾਲ ਦੇ ਦੌਰਾਨ ਡਰੋਨ ਖਿਡੌਣਾ ਨਿਕਲਿਆ।

ਪੁਲਿਸ ਅਧਿਕਾਰੀਆਂ ਨੇ ਉਸਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡਰੋਨ ਨੂੰ ਜੇਲ੍ਹ ਨੇੜੇ ਰਹਿਣ ਵਾਲੀ ਕਾਲੋਨੀ ਦੇ ਬੱਚਿਆਂ ਵੱਲੋਂ ਉਡਾਇਆ ਗਿਆ ਸੀ। ਡਰੋਨ ਆਪਣੇ ਰਿਮੋਟ ਤੋਂ ਬੇਕਾਬੂ ਹੋ ਕੇ ਜੇਲ੍ਹ ਦੀ ਚਾਰਦੀਵਾਰੀ ‘ਚ ਜਾ ਵੜਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੇੜੇ ਹੀ ਰਹਿਣ ਵਾਲੇ ਅਨਿਲ ਨਾਂ ਦੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਅਨਿਲ ਦੀ ਬੇਟੀ ਨੇ ਰਾਤ ਨੂੰ ਖੇਡਣ ਲਈ ਇਹ ਡਰੋਨ ਉਡਾਇਆ ਸੀ, ਜੋ ਉਸ ਦੇ ਰਿਮੋਟ ਕੰਟਰੋਲ ਤੋਂ ਗੁੰਮ ਹੋ ਗਿਆ ਅਤੇ ਜੇਲ੍ਹ ਕੰਪਲੈਕਸ ‘ਚ ਦਾਖਲ ਹੋ ਗਿਆ। ਪੁਲਿਸ ਅਨਿਲ ਤੋਂ ਪੁੱਛਗਿਛ ਕਰ ਰਹੀ ਹੈ ਕਿ ਕੀ ਅਨਿਲ ਦਾ ਕਿਸੇ ਅੱਤਵਾਦੀ ਸੰਗਠਨ ਜਾਂ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਤਾਂ ਨਹੀਂ। ਫਿਲਹਾਲ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ‘ਤੇ ਚੁੱਪੀ ਧਾਰੀ ਹੋਈ ਹੈ ।

Leave a Reply

Your email address will not be published. Required fields are marked *

View in English