ਅੰਮ੍ਰਿਤਸਰ ‘ਚ ਹੁਣ ਸਪਰਿੰਗ ਡੇਲ ਦੇ 2 ਵਿਦਿਆਰਥੀਆਂ ਨੇ ਦਿੱਤੀ ਸਕੂਲ ਨੂੰ ਉਡਾਉਣ ਦੀ ਧਮਕੀ, ਪੁਲਿਸ ਨੇ ਕੁਝ ਘੰਟਿਆਂ ‘ਚ ਮਾਮਲਾ ਸੁਲਝਾਇਆ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਸਤੰਬਰ 13

ਅੰਮ੍ਰਿਤਸਰ ਦੇ ਡੀਏਵੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਫਤਿਹਗੜ੍ਹ ਚੂੜੀਆਂ ਰੋਡ ’ਤੇ ਸਥਿਤ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਹ ਧਮਕੀ ਕਿਸੇ ਨੇ ਨਹੀਂ ਸਗੋਂ ਇੱਕੋ ਸਕੂਲ ਦੇ ਦੋ ਵਿਦਿਆਰਥੀਆਂ ਨੇ ਦਿੱਤੀ ਸੀ। ਸਕੂਲ ਦੇ ਦੋ ਵਿਦਿਆਰਥੀਆਂ ਵੱਲੋਂ ਧਮਕੀ ਭਰਿਆ ਮੈਸੇਜ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਿਆ। ਜਦੋਂ ਇਹ ਮੈਸੇਜ ਸਕੂਲ ਪ੍ਰਬੰਧਕਾਂ ਨੂੰ ਲੱਗਾ ਤਾਂ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੂੰ ਕੀਤੀ। ਉਨ੍ਹਾਂ ਨੇ ਕੁਝ ਘੰਟਿਆਂ ਵਿੱਚ ਹੀ ਮਾਮਲੇ ਨੂੰ ਟਰੇਸ ਵੀ ਕਰ ਲਿਆ। ਪੁਲਿਸ ਨੇ ਦੋ ਬੱਚਿਆਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। ਇਹ ਬੱਚੇ 10ਵੀਂ ਜਮਾਤ ਵਿੱਚ ਪੜ੍ਹਦੇ ਹਨ। ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਟਰੇਸ ਕੀਤਾ ਗਿਆ ਹੈ।

ਕੁਝ ਦਿਨ ਪਹਿਲਾਂ ਲਾਰੈਂਸ ਰੋਡ ‘ਤੇ ਡੀਏਵੀ ਪਬਲਿਕ ਸਕੂਲ ਨੂੰ ਉਡਾਉਣ ਅਤੇ ਗੈਂਗਸਟਰਾਂ ਵੱਲੋਂ ਗੋਲੀ ਚਲਾਉਣ ਦੀਆਂ ਧਮਕੀਆਂ ਵੀ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਪੁਲਿਸ ਨੇ ਜਾਂਚ ਕੀਤੀ ਤਾਂ ਬੱਚਿਆਂ ਦੀ ਪਛਾਣ ਸਾਹਮਣੇ ਆਈ। 9ਵੀਂ ਜਮਾਤ ਦੇ ਬੱਚਿਆਂ ਨੇ ਹੀ ਇਹ ਧਮਕੀ ਦਿੱਤੀ ਸੀ ਪਰ ਪੁਲਿਸ ਨੇ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਕੂਲ ਮੈਨੇਜਮੈਂਟ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ।

ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੇ ਮੋਬਾਇਲ ਲੈ ਕੇ ਉਸ ‘ਤੇ ਮੈਸੇਜ ਲਿਖਿਆ, ’16 ਸਤੰਬਰ ਨੂੰ ਸਕੂਲ ‘ਚ ਪਲਾਂਟੇਸ਼ਨ ਹੋਵੇਗੀ ਅਤੇ ਉਸੇ ਦਿਨ ਧਮਾਕਾ ਵੀ ਹੋਵੇਗਾ, ਬਚ ਸਕੋ ਤਾਂ ਬਚੋ। ਇਸ ਸੰਦੇਸ਼ ਨੂੰ ਵੀ ‘ਚ ਬਦਲ ਦਿੱਤਾ ਗਿਆ। ਬੱਚਿਆਂ ਨੇ ਇਸ ਮੈਸੇਦ ਨੂੰ ਉਰਦੂ ਵਿਚ ਬਦਲ ਦਿੱਤਾ। ਪੁਲਿਸ ਦੇ ਸਾਈਬਰ ਸੈੱਲ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਸਭ ਕੁਝ ਸਾਫ ਹੋ ਗਿਆ।

Leave a Reply

Your email address will not be published. Required fields are marked *

View in English