ਅੰਮ੍ਰਿਤਪਾਲ ਸਿੰਘ ਖਿਲਾਫ਼ ਲੁਧਿਆਣਾ ‘ਚ ਮਾਮਲਾ ਦਰਜ, ਰਾਜਾ ਵੜਿੰਗ ਖਿਲਾਫ਼ ਦਿੱਤਾ ਸੀ ਭੜਕਾਊ ਬਿਆਨ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਨਵੰਬਰ 24

ਇੰਟਰਨੈੱਟ ਮੀਡੀਆ ‘ਤੇ ਭੜਕਾਊ ਬਿਆਨ ਦੇ ਕੇ ਲਗਾਤਾਰ ਸੁਰਖੀਆਂ ‘ਚ ਚੱਲ ਰਹੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਮਹਿਰੋਂ  ਖਿਲਾਫ਼ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਅਪਰਾਧਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਏਸੀਪੀ ਡਿਟੈਕਟਿਵ ਸੁਮਿਤ ਸੂਦ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ। ਆਪਣੇ ਬਿਆਨ ‘ਚ ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਟੀਮ ਨਾਲ ਭਾਈ ਬਾਲਾ ਚੌਕ ਨੇੜੇ ਮੌਜੂਦ ਸਨ।

ਇਸੇ ਦੌਰਾਨ ਉਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਲੁਧਿਆਣਾ ਦੇ ਇਕ ਚੈਨਲ ‘ਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਕ ਇੰਟਰਵਿਊ ਦਿੱਤਾ ਹੈ। ਜਿਸ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੀਤੇ ਗਏ ਟਵੀਟ ਦਾ ਵਿਰੋਧ ਕਰਦੇ ਹੋਏ ਉਸ ਨੇ ਕਿਹਾ ਕਿ ਇਹ ਲੋਕ ਤਾਂ 32 ਬੋਰ ਅਤੇ 12 ਬੋਰ ਦੇਖ ਕੇ ਚੀਕਾਂ ਮਾਰਨ ਲੱਗਦੇ ਹਨ। ਪਰ ਜਿਨ੍ਹਾਂ ਹਥਿਆਰਾਂ ਨੂੰ ਅਜੇ ਦਿਖਾਇਆ ਨਹੀਂ ਗਿਆ ਹੈ, ਉਨ੍ਹਾਂ ਨੂੰ ਦੇਖ ਲਿਆ ਤਾਂ ਇਹ ਲੋਕ ਜ਼ਰੂਰ ਜ਼ਹਿਰ ਖਾ ਲੈਣਗੇ।

Leave a Reply

Your email address will not be published. Required fields are marked *

View in English