ਫੈਕਟ ਸਮਾਚਾਰ ਸੇਵਾ
ਗੁਹਾਟੀ , ਅਗਸਤ 31
ਅਸਾਮ ਵਿੱਚ ਹੜ੍ਹਾਂ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਬ੍ਰਹਮਪੁੱਤਰ ਨਦੀ ਵੀ ਆਪਣੇ ਖ਼ਤਰੇ ਦੇ ਪੱਧਰ ਨੂੰ ਪਾਰ ਕਰ ਗਈ ਹੈ, ਜਿਸ ਕਾਰਨ ਅੱਧਾ ਸੂਬਾ ਪਾਣੀ ਵਿੱਚ ਡੁੱਬ ਗਿਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਮੋਰੀਗਾਂਵ ਜ਼ਿਲ੍ਹੇ ਵਿੱਚ ਵੀ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਹੜ੍ਹ ਕਾਰਨ ਜ਼ਿਲ੍ਹੇ ਦੇ 105 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਇਸ ਦੇ ਨਾਲ ਹੀ 3059 ਹੈਕਟੇਅਰ ਫਸਲ ਵੀ ਪਾਣੀ ਵਿਚ ਡੁੱਬ ਗਈ ਹੈ।
ਹੜ੍ਹ ਕਾਰਨ ਸੂਬੇ ਦੀ ਹਾਲਤ ‘ਤੇ ਸੂਬੇ ਦੇ ਖੇਤੀ ਮੰਤਰੀ ਅਤੁਲ ਬੋਰਾ ਨੇ ਕਿਹਾ ਕਿ “ਰਾਜ ਵਿੱਚ 22,000 ਹੈਕਟੇਅਰ ਫਸਲ ਹੜ੍ਹਾਂ ਕਾਰਨ ਡੁੱਬ ਗਈ ਹੈ। ਸਾਡੀ ਸਰਕਾਰ ਕਿਸਾਨਾਂ ਦੀ ਮਦਦ ਕਰੇਗੀ। ਪਿਛਲੀ ਸਰਕਾਰ ਤੋਂ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਪਰ ਸਾਡੀ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਤਿਆਰ ਹੈ। ਅਸੀਂ ਸਾਰੇ ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਸੰਪਰਕ ਕਰ ਰਹੇ ਹਾਂ।







