ਅਰਵਿੰਦ ਕੇਜਰੀਵਾਲ ਹਸਪਤਾਲ ‘ਚ ਸਤੇਂਦਰ ਜੈਨ ਨੂੰ ਮਿਲੇ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਮਈ 28

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੋਕ ਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ (ਐਲਐਨਜੇਪੀ) ਵਿੱਚ ਦਾਖ਼ਲ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨਾਲ ਮੁਲਾਕਾਤ ਕੀਤੀ। ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ ਪਹੁੰਚਦੇ ਹੀ ਅਰਵਿੰਦ ਕੇਜਰੀਵਾਲ ਨੇ ਸਤੇਂਦਰ ਜੈਨ ਨੂੰ ਜੱਫੀ ਪਾ ਲਈ। ਇਸ ਦੌਰਾਨ ਸੀਐਮ ਕੇਜਰੀਵਾਲ ਨੇ ਸਤੇਂਦਰ ਜੈਨ ਤੋਂ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਲਈ।

ਇਸ ਮੁਲਾਕਾਤ ਤੋਂ ਬਾਅਦ ਟਵੀਟ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਆਪਣੇ ਸਾਬਕਾ ਮੰਤਰੀ ਬਾਰੇ ਲਿਖਿਆ – ‘ਅੱਜ ਮੈਂ ਇਕ ਬਹਾਦਰ ਆਦਮੀ ਨੂੰ ਮਿਲਿਆ ਜੋ ਅੱਜ ਦੇ ਯੁੱਗ ਦਾ ਨਾਇਕ ਹੈ’।

Leave a Reply

Your email address will not be published. Required fields are marked *

View in English