ਅਨੁਸ਼ਕਾ ਸ਼ਰਮਾ ਦੀਆਂ ਮੁਸ਼ਕਲਾਂ ਫਿਰ ਵਧੀਆਂ, ਟੈਕਸ ਮਾਮਲੇ ‘ਚ ਨਹੀਂ ਮਿਲੀ ਰਾਹਤ

ਫੈਕਟ ਸਮਾਚਾਰ ਸੇਵਾ

ਮੁੰਬਈ, ਅਪ੍ਰੈਲ 3

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਅਤੇ ਵਿਰਾਟ ਦੇ ਵਾਇਰਲ ਵੀਡੀਓ ਨੂੰ ਲੈ ਕੇ ਲਗਾਤਾਰ ਚਰਚਾ ‘ਚ ਹੈ। ਅਦਾਕਾਰਾ ਨੇ ਆਪਣੀ ਖੂਬਸੂਰਤੀ ਨਾਲ ਹੀ ਨਹੀਂ ਬਲਕਿ ਆਪਣੀ ਅਦਾਕਾਰੀ ਨਾਲ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾਈ ਹੈ। ਹੁਣ ਇੱਕ ਵਾਰ ਫਿਰ ਅਨੁਸ਼ਕਾ ਦਾ ਨਾਮ ਸੇਲਜ਼ ਟੈਕਸ ਨੋਟਿਸ 2012-13 ਅਤੇ 2013-14 ਦੇ ਵਿਚਕਾਰ ਇੱਕ ਕੇਸ ਲਈ ਸੁਰਖੀਆਂ ਵਿੱਚ ਹੈ। ਇਸ ਨਾਲ ਨਜਿੱਠਣ ਲਈ ਅਨੁਸ਼ਕਾ ਨੇ ਸੇਲ ਟੈਕਸ ਨੋਟਿਸ ਦੇ ਖਿਲਾਫ ਬੰਬੇ ਹਾਈ ਕੋਰਟ ‘ਚ MVAT ਐਕਟ ਦੇ ਤਹਿਤ ਕੁੱਲ ਚਾਰ ਪਟੀਸ਼ਨਾਂ ਦਾਇਰ ਕੀਤੀਆਂ ਸਨ ਪਰ ਹੁਣ ਤੱਕ ਉਸ ਨੂੰ ਇਸ ਮਾਮਲੇ ‘ਚ ਕੋਈ ਰਾਹਤ ਨਹੀਂ ਮਿਲੀ ਹੈ।

ਅਨੁਸ਼ਕਾ ਦੀ ਪਟੀਸ਼ਨ ਨੂੰ ਬੰਬੇ ਹਾਈਕੋਰਟ ਨੇ ਰੱਦ ਕਰਦੇ ਹੋਏ ਕਿਹਾ ਕਿ ਉਹ ਮਹਾਰਾਸ਼ਟਰ ਵੈਲਿਊ ਐਡਿਡ ਟੈਕਸ ਐਕਟ ਦੇ ਫੈਸਲੇ ਖਿਲਾਫ ਜਾ ਕੇ ਅਪੀਲ ਕਰ ਸਕਦੀ ਹੈ। ਅਦਾਲਤ ਨੇ ਅਨੁਸ਼ਕਾ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫੈਸਲਾ ਜਸਟਿਸ ਨਿਤਿਨ ਜਾਮਦਾਰ ਅਤੇ ਅਭੈ ਆਹੂਜਾ ਦੀ ਬੈਂਚ ਨੇ ਸੁਣਾਇਆ ਹੈ, ਜਿਸ ‘ਚ ਅਭਿਨੇਤਰੀ ਦੀ ਵਿਵਾਦਿਤ ਪਟੀਸ਼ਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

View in English