ਅਟਲ ਸੁਰੰਗ ਰੋਹਤਾਂਗ ਸਮੇਤ ਲਾਹੌਲ ਘਾਟੀ ‘ਚ ਹੋਈ ਤਾਜ਼ਾ ਬਰਫ਼ਬਾਰੀ, ਵਧੀ ਠੰਡ

ਫੈਕਟ ਸਮਾਚਾਰ ਸੇਵਾ

ਕੁੱਲੂ , ਨਵੰਬਰ 10

ਹਿਮਾਚਲ ਪ੍ਰਦੇਸ਼ ‘ਚ ਅੱਜ ਯੈਲੋ ਅਲਰਟ ਦੇ ਵਿਚਾਲੇ ਅਟਲ ਸੁਰੰਗ ਰੋਹਤਾਂਗ ਸਮੇਤ ਲਾਹੌਲ ਘਾਟੀ ‘ਚ ਤਾਜ਼ਾ ਬਰਫਬਾਰੀ ਹੋਈ। ਮਨਾਲੀ-ਲੇਹ ਮਾਰਗ ਦੇ ਨਾਲ-ਨਾਲ ਗਰਾਫੂ ਕਾਜ਼ਾ ਅਤੇ ਸ਼ਿੰਕੁਲਾ ਦੱਰਾ ਨੂੰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਰੋਹਤਾਂਗ ਦੱਰਾ, ਕੋਕਸਰ ਅਤੇ ਸਿਸੂ ਬਰਫ਼ ਨਾਲ ਢੱਕੇ ਹੋਏ ਹਨ। ਤਾਜ਼ਾ ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਰਾਜ ਦੇ ਕਈ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵੈਸਟਰਨ ਡਿਸਟਰਬੈਂਸ ਦੀ ਗਤੀਵਿਧੀ ਕਾਰਨ ਮੌਸਮ ਵਿੱਚ ਬਦਲਾਅ ਆਇਆ ਹੈ। ਸ਼ਿਮਲਾ ‘ਚ ਵੀ ਹਲਕੀ ਬਾਰਿਸ਼ ਹੋਈ ਹੈ।

Leave a Reply

Your email address will not be published. Required fields are marked *

View in English