ਹਰਭਜਨ ਸਿੰਘ ਈਟੀਓ ਨੇ ਹਰਸਿਮਰਤ ਬਾਦਲ ਤੇ ਬਿਕਰਮ ਮਜੀਠੀਆ ਨੂੰ ਕੀਤਾ ਚੈਲੰਜ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਗਸਤ 23

ਬਠਿੰਡਾ ਦੀ ਅਧੂਰੀ ਬਣੀ ਸੜਕ ਦੀ ਗਲਤ ਵੀਡੀਓ ਨੂੰ ਲੈ ਕੇ ਪੰਜਾਬ ਦੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਖੁੱਲ੍ਹਾ ਚੈਲੰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਠਿੰਡਾ ਵਿਚ ਇਕ ਅਧੂਰੀ ਸੜਕ ਦੀ ਝੂਠੀ ਵੀਡੀਓ ਬਣਾ ਕੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਕਰਾਂਗੇ।

ਅੱਜ ਮੌਕੇ ‘ਤੇ ਆਓ ਅਤੇ ਦਿਖਾਓ ਕਿ ਆਪਣੇ ਹੱਥਾਂ ਨਾਲ ਸੜਕ ਨੂੰ ਕਿਵੇਂ ਪੁੱਟਿਆ ਜਾਂਦਾ ਹੈ। ਜੇਕਰ ਸੜਕ ਹੱਥਾਂ ਨਾਲ ਉੱਖੜੀ, ਤਾਂ ਠੇਕੇਦਾਰ ਅਤੇ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਜੇਕਰ ਸੜਕ ਨਹੀਂ ਉੱਖੜੀ, ਤਾਂ ਭਰਾ ਅਤੇ ਭੈਣ ਜਨਤਕ ਤੌਰ ‘ਤੇ ਮੁਆਫੀ ਮੰਗਣ।

Leave a Reply

Your email address will not be published. Required fields are marked *

View in English