ਸੱਤਿਆ ਨਿਕੇਤਨ ਹਾਦਸੇ ‘ਚ ਪੁਲਿਸ ਦੀ ਵੱਡੀ ਕਾਰਵਾਈ, PG ਆਪਰੇਟਰ ਸੁਧਾਂਸ਼ੂ ਗ੍ਰਿਫ਼ਤਾਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 9

ਦਿੱਲੀ ਦੇ ਸੱਤਿਆ ਨਿਕੇਤਨ ‘ਚ ਪਿਛਲੇ ਐਤਵਾਰ ਇਮਾਰਤ ਡਿੱਗਣ ਦੇ ਮਾਮਲੇ ‘ਚ PG ਆਪਰੇਟਰ ਸੁਧਾਂਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਮੁਤਾਬਕ ਮਾਮਲੇ ‘ਚ PG ਸੰਚਾਲਕ ਸੁਧਾਂਸ਼ੂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਇਸ ਹਾਦਸੇ ‘ਚ ਪੰਜ ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ ਹੋਈ ਸੀ। ਪੁਲਿਸ ਨੇ ਇਸ ਤੋਂ ਪਹਿਲਾਂ ਇਮਾਰਤ ਦੇ ਮਾਲਕ ਹਰੀਰਾਮ ਗੁਪਤਾ, ਉਨ੍ਹਾਂ ਦੀ ਪਤਨੀ ਉਰਮਿਲਾ ਅਤੇ ਪੁੱਤਰ ਮਹੇਸ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁੱਢਲੀ ਜਾਂਚ ਮੁਤਾਬਕ ਪ੍ਰਾਪਰਟੀ ਨੰਬਰ ਪੀ-13 ਉਰਮਿਲਾ ਦੇ ਨਾਮ ‘ਤੇ ਰਜਿਸਟਰਡ ਸੀ, ਬਿਜਲੀ ਦਾ ਕਨੈਕਸ਼ਨ ਹਰੀਰਾਮ ਦੇ ਨਾਮ ‘ਤੇ ਸੀ, ਜਦਕਿ ਮਹੇਸ਼ PG ਦਾ ਪ੍ਰਬੰਧਨ ਦੇਖਦਾ ਸੀ।

ਸੁਧਾਂਸ਼ੂ ਜਰਜਰ ਇਮਾਰਤ ਦੀ ਮੁਰੰਮਤ ਕਰਵਾਉਣ ਤੋਂ ਬਾਅਦ ਉਸ ਦਾ ਰੰਗ-ਰੋਗਨ ਕਰਵਾ ਕੇ ‘ਹੋਸਟਲ ਡੇਜ਼’ ਦੇ ਨਾਮ ਨਾਲ PG ਚਲਾ ਰਿਹਾ ਸੀ। ਇਸ ਸਮੇਂ ਇੱਥੇ 8 ਕਮਰਿਆਂ ‘ਚ ਦਿੱਲੀ ਯੂਨੀਵਰਸਿਟੀ (DU) ਦੇ 13 ਵਿਦਿਆਰਥੀ ਰਹਿ ਰਹੇ ਸਨ। ਹਾਲਾਂਕਿ ਹਰ ਕਮਰੇ ‘ਚ ਚਾਰ-ਚਾਰ ਬਿਸਤਰੇ ਲੱਗੇ ਹੋਏ ਸਨ। ਐਤਵਾਰ ਦਾ ਦਿਨ ਹੋਣ ਕਾਰਨ ਹਾਦਸੇ ਦੇ ਸਮੇਂ PG ‘ਚ ਸਿਰਫ਼ 8 ਵਿਦਿਆਰਥੀ ਮੌਜੂਦ ਸਨ। ਪੰਜ ਵਿਦਿਆਰਥੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸਨ। ਇੱਕ ਵਿਦਿਆਰਥੀ ਤੋਂ PG ਮਾਲਕ 14 ਤੋਂ 16 ਹਜ਼ਾਰ ਰੁਪਏ ਕਿਰਾਇਆ ਵਸੂਲਦਾ ਸੀ। ਦੱਖਣ-ਪੱਛਮੀ ਜ਼ਿਲ੍ਹੇ ਦੇ DCP ਅਮਿਤ ਗੋਇਲ ਨੇ ਦੱਸਿਆ ਕਿ ਸੁਧਾਂਸ਼ੂ ਦੇ ‘ਹੋਸਟਲ ਡੇਜ਼’ ਦੇ ਨਾਮ ਨਾਲ ਇਸੇ ਇਲਾਕੇ ‘ਚ ਹੋਰ ਚਾਰ PG ਹੋਣ ਦਾ ਵੀ ਪਤਾ ਲੱਗਾ ਹੈ। ਜਰਜਰ ਇਮਾਰਤ ‘ਚ PG ਚਲਾਉਣ ਲਈ ਸੁਧਾਂਸ਼ੂ ਨੂੰ ਇਹ ਇਮਾਰਤ ਕਿੰਨੀ ਰਕਮ ‘ਚ ਲੀਜ਼ ‘ਤੇ ਦਿੱਤੀ ਗਈ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

AIIMS ‘ਚ ਦਾਖ਼ਲ ਚਾਰ ‘ਚੋਂ ਦੋ ਮਰੀਜ਼ ਡਿਸਚਾਰਜ, ਇੱਕ ਦੀ ਹਾਲਤ ਗੰਭੀਰ
ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ AIIMS ਟ੍ਰੌਮਾ ਸੈਂਟਰ ‘ਚ ਦਾਖ਼ਲ ਚਾਰ ਮਰੀਜ਼ਾਂ ‘ਚੋਂ ਦੋ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇੱਕ ਮਰੀਜ਼ ਦੀ ਹਾਲਤ ਗੰਭੀਰ ਹੈ, ਜਦਕਿ ਇੱਕ ਹੋਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
AIIMS ਦੇ ਮੀਡੀਆ ਸੈੱਲ ਦੀ ਮੁਖੀ ਡਾ. (ਪ੍ਰੋ.) ਰੀਮਾ ਦਾਦਾ ਵੱਲੋਂ ਸੋਮਵਾਰ ਰਾਤ ਦਿੱਤੀ ਗਈ ਜਾਣਕਾਰੀ ਅਨੁਸਾਰ ਦਾਖ਼ਲ ਆਦਿਤਿਆ ਅਤੇ ਨੀਤਿਸ਼ ਚਿਬ ਨੂੰ ਇਲਾਜ ਤੋਂ ਬਾਅਦ ਸੋਮਵਾਰ ਸ਼ਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਨੀਰਜ ਬਾਵਾ ਨੂੰ ਗੰਭੀਰ ਦੇਖਭਾਲ ਯੂਨਿਟ (ICU) ‘ਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਅਸਗਰ ਅਲੀ ਦੀ ਹਾਲਤ ਸਥਿਰ ਹੈ।

Leave a Reply

Your email address will not be published. Required fields are marked *

View in English