ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਪਰੈਲ 29
ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਉਹ 61 ਘੰਟਿਆਂ ਬਾਅਦ ਆਪਣੇ ਵਟਸਐਪ ਅਕਾਊਂਟ ਦੀ ਦੁਬਾਰਾ ਵਰਤੋਂ ਕਰਨ ਦੇ ਯੋਗ ਹੋ ਗਏ ਹਨ। ਅਦਾਕਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਦਿੱਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ।
ਸੋਨੂ ਸੂਦ ਨੇ ‘ਐਕਸ’ ‘ਤੇ ਲਿਖਿਆ ਕਿ ‘ਆਖ਼ਰਕਾਰ ਮੇਰਾ ਵਟਸਐਪ ਅਕਾਊਂਟ ਫਿਰ ਤੋਂ ਐਕਟੀਵੇਟ ਹੋ ਗਿਆ ਹੈ। ਮੈਨੂੰ 61 ਘੰਟਿਆਂ ਵਿੱਚ ਕੁੱਲ 9,483 ਸੁਨੇਹੇ ਪ੍ਰਾਪਤ ਹੋਏ ਹਨ। ਧੰਨਵਾਦ।’ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਵਟਸਐਪ ਦੇ ਅਧਿਕਾਰਤ ਪੇਜ ਨੂੰ ਵੀ ਟੈਗ ਕੀਤਾ ਸੀ। ਸੂਦ ਨੇ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਵਟਸਐਪ ਅਕਾਊਂਟ ਉਨ੍ਹਾਂ ਦੇ ਨੰਬਰ ਤੋਂ ਨਹੀਂ ਖੋਲ੍ਹਿਆ ਜਾ ਰਿਹਾ।







