ਰਣਜੀਤ ਸਿੰਘ ਢਡਰੀਆਂ ਵਾਲੇ ਨੇ ਗੁਰੂਘਰ ਦੇ ਫ਼ਰਨੀਚਰ ਨੂੰ ਅੱਗ ਲਾਉਣ ‘ਤੇ ਦਿੱਤਾ ਬਿਆਨ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਦਸੰਬਰ 13

ਜਲੰਧਰ ਵਿਖੇ ਗੁਰਦਵਾਰਾ ਸਾਹਿਬ ਵਿਚੋਂ ਫ਼ਰਨੀਚਰ ਕੱਢ ਕੇ ਅੱਗ ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਰਅਸਲ ਵਾਰਿਸ ਪੰਜਾਬ ਜਥੇਬੰਦੀ ਦੇ ਸਮਰੱਥਕਾਂ ਨੇ ਕਪੂਰਥਲਾ ਤੋਂ ਬਾਅਦ ਹੁਣ ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਪਈਆਂ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਹੈ।

ਇਸ ਮੁੱਦੇ ‘ਤੇ ਬਾਬਾ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਕਿਹਾ ਕਿ ਕੁਰਸੀਆਂ ਉਤੇ ਬੈਠ ਕੇ ਗੁਰੂ ਘਰ ਦੀ ਜਾਂ ਗੁਰੂ ਦੀ ਬੇਅਦਬੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਬੇਅਦਬੀ ਉਹ ਹੈ ਜਿਥੇ ਗੁਰੂ ਦਾ ਨਾਮ ਵਰਤ ਕੇ ਨਿਜੀ ਜਾਇਦਾਦਾਂ ਬਣਾਈਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *

View in English