ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਸਤੰਬਰ 9
ਹਿੰਦੀ ਸਿਨੇਮਾ ਦੀਆਂ ਸਭ ਤੋਂ ਵੱਧ ਉਡੀਕੀਆਂ ਜਾ ਰਹੀਆਂ ਫ਼ਿਲਮਾਂ ਵਿਚੋਂ ਇਕ ਅਜੇ ਦੇਵਗਨ ਦੀ ‘ਦ੍ਰਿਸ਼ਯਮ 3’ ਹੈ। ਲੰਬੇ ਸਮੇਂ ਤੋਂ ‘ਦ੍ਰਿਸ਼ਯਮ- ਦ ਕਨਕਲੂਜ਼ਨ’ ਦਾ ਨਾਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੇਕਰਜ਼ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ 9 ਸਤੰਬਰ ਨੂੰ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਜਾਵੇਗਾ। ਹੁਣ ਤੈਅ ਸਮੇਂ ਅਨੁਸਾਰ ਅਜੇ ਦੇਵਗਨ ਦੀ ‘ਦ੍ਰਿਸ਼ਯਮ- ਦ ਕਨਕਲੂਜ਼ਨ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਵਿਜੇ ਸਾਲਗਾਂਵਕਰ ਦੇ ਪਰਿਵਾਰ ਦੇ ਸਾਹਮਣੇ ਇਕ ਨਵੀਂ ਅਤੇ ਵੱਡੀ ਚੁਣੌਤੀ ਆ ਗਈ ਹੈ।
‘ਦ੍ਰਿਸ਼ਯਮ 3’ ਦੇ ਪ੍ਰੋਡਕਸ਼ਨ ਹਾਊਸ ਸਟਾਰ ਸਟੂਡੀਓਜ਼ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਫ਼ਿਲਮ ਦਾ ਨਵਾਂ ਟ੍ਰੇਲਰ ਸਾਂਝਾ ਕੀਤਾ ਹੈ। ਇਸ ਨੂੰ ਦੇਖ ਕੇ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ‘ਦ੍ਰਿਸ਼ਯਮ- ਦ ਕਨਕਲੂਜ਼ਨ’ ਵਿਚ ਇਸ ਵਾਰ ਸਸਪੈਂਸ ਦਾ ਟ੍ਰਿਪਲ ਡੋਜ਼ ਦੇਖਣ ਨੂੰ ਮਿਲੇਗਾ। ਟ੍ਰੇਲਰ ਵਿਚ ਦਿਖਾਇਆ ਗਿਆ ਹੈ ਕਿ ਇਸ ਵਾਰ ਵਿਜੇ ਸਾਲਗਾਂਵਕਰ ਦੇ ਪਰਿਵਾਰ ਨੂੰ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚ ਇਕ ਕ੍ਰਾਈਮ ਬ੍ਰਾਂਚ ਪੁਲਿਸ ਅਧਿਕਾਰੀ (ਜੈਦੀਪ ਅਹਲਾਵਤ) ਅਤੇ ਮਸ਼ਹੂਰ ਵਕੀਲ (ਪ੍ਰਕਾਸ਼ ਰਾਜ) ਸ਼ਾਮਲ ਹਨ।
ਇਸ ਤੋਂ ਇਲਾਵਾ ਸੈਮ ਦੀ ਮਾਂ (ਤੱਬੂ) ਨੂੰ ਹੁਣ ਨਿਆਂ ਨਹੀਂ, ਸਗੋਂ ਬਦਲਾ ਚਾਹੀਦਾ ਹੈ। ਵਿਜੇ ਨੂੰ ਲੱਗਦਾ ਹੈ ਕਿ ਇਸ ਵਾਰ ਸਿਰਫ਼ ਦਿਮਾਗ ਦੀ ਖੇਡ ਹੀ ਨਹੀਂ, ਸਗੋਂ ਕਿਸਮਤ ਵੀ ਉਸ ਨੂੰ ਬਚਾਏਗੀ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ 2 ਮਿੰਟ 49 ਸਕਿੰਟ ਦਾ ‘ਦ੍ਰਿਸ਼ਯਮ- ਦ ਕਨਕਲੂਜ਼ਨ’ ਦਾ ਟ੍ਰੇਲਰ ਕਾਫ਼ੀ ਸ਼ਾਨਦਾਰ ਹੈ, ਜਿਸ ਨੂੰ ਦੇਖ ਕੇ ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਦੀ ਉਤਸ਼ਾਹਤਤਾ ਸਿਖਰ ‘ਤੇ ਪਹੁੰਚਣ ਵਾਲੀ ਹੈ।
‘ਦ੍ਰਿਸ਼ਯਮ 3’ ਵਿਚ ਇਸ ਵਾਰ ਅਜੇ ਦੇਵਗਨ, ਸ਼੍ਰਿਆ ਸਰਨ, ਤੱਬੂ ਅਤੇ ਰਜਤ ਕਪੂਰ ਤੋਂ ਇਲਾਵਾ ਪ੍ਰਕਾਸ਼ ਰਾਜ, ਜੈਦੀਪ ਅਹਲਾਵਤ ਅਤੇ ਸੌਰਭ ਸ਼ੁਕਲਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਇਕ ਵਾਰ ਫਿਰ ਅਭਿਸ਼ੇਕ ਪਾਠਕ ਨੇ ਕੀਤਾ ਹੈ।
ਜੇਕਰ ‘ਦ੍ਰਿਸ਼ਯਮ- ਦ ਕਨਕਲੂਜ਼ਨ’ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਮੇਕਰਜ਼ ਵੱਲੋਂ ਇਸ ਦਾ ਐਲਾਨ ਕਾਫ਼ੀ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਦੱਸਿਆ ਗਿਆ ਹੈ ਕਿ 2 ਅਕਤੂਬਰ 2026 ਨੂੰ ਅਜੇ ਦੇਵਗਨ ਦੀ ਇਸ ਸਫਲ ਫ਼ਿਲਮ ਫ੍ਰੈਂਚਾਈਜ਼ੀ ਦੀ ਤੀਜੀ ਕਿਸ਼ਤ ਯਾਨੀ ‘ਦ੍ਰਿਸ਼ਯਮ 3’ ਸਿਨੇਮਾਘਰਾਂ ਵਿਚ ਰਿਲੀਜ਼ ਕੀਤੀ ਜਾਵੇਗੀ।







