ਦੇਸ਼ ਦੇ ਸਰਕਾਰੀ ਬੈਂਕ ਮੁਲਾਜ਼ਮ ਅੱਜ ਹੜਤਾਲ ‘ਤੇ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਸਤੰਬਰ 11

ਅੱਜ ਦੇਸ਼ ਦੇ ਸਾਰੇ ਸਰਕਾਰੀ ਬੈਂਕਾਂ ਦੇ ਲੱਖਾਂ ਮੁਲਾਜਮ ਇਕ ਦਿਨ ਦੀ ਮੁੰਕਮਲ ਹੜਤਾਲ ਤੇ ਹਨ। ਇਸ ਹੜਤਾਲ ਦਾ ਕਾਰਨ ਹਫ਼ਤੇ ਵਿਚ ਹੁਣ ਪੰਜ ਦਿਨਾਂ ਦੇ ਕੰਮਕਾਜ ਤੇ ਸਨੀਵਾਰ ਮੁੰਕਮਲ ਛੁੱਟੀ ਦੇ ਪੑਾਵਧਾਨ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਮੱਦੇਨਜਰ ਮਾਛੀਵਾੜਾ ਸਥਿਤ ਸਾਰੇ ਸਰਕਾਰੀ ਬੈਂਕਾਂ ਦੇ ਸ਼ਟਰ ਵੀ ਬੰਦ ਪਏ ਹਨ। ਕੱਲ੍ਹ ਦੂਸਰਾ ਸ਼ਨੀਵਾਰ ਹੋਣ ਕਰਕੇ ਵੀ ਛੁੱਟੀ ਹੈ ਤੇ ਪਰਸੋਂ ਐਤਵਾਰ ਕਰਕੇ ਵੈਸੇ ਬੈਂਕ ਬੰਦ ਰਹਿਣਗੇ ਤੇ ਹੁਣ ਬੈਂਕਾਂ ਵਿਚ ਰੂਟੀਨ ਦਾ ਕੰਮ ਸੋਮਵਾਰ ਨੂੰ ਸ਼ੁਰੂ ਹੋਵੇਗਾ।

ਇਸ ਦੇ ਨਾਲ ਹੀ ਬੈਕ ਦੇ ਇਕ ਸੀਨੀਅਰ ਅਧਿਕਾਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਨਹੀ ਮੰਨਦੀ ਤਾਂ ਹੋ ਸਕਦਾ ਹੈ ਕਿ ਇਸ ਮਹੀਨੇ ਦੀ 28 ਸਤੰਬਰ ਤੋਂ ਤਿੰਨ ਦਿਨ ਬੈਂਕਾਂ ਵਿਚ ਫਿਰ ਹੜਤਾਲ ਦੇਖਣ ਨੂੰ ਮਿਲੇ। ਹਾਲਕਿ ਇਹਨਾਂ ਮੰਗਾਂ ਦੇ ਨਾਲ ਨਾਲ ਹੋਰ ਕਈ ਹੋਰ ਮੰਗਾਂ ਨੂੰ ਵੀ ਸਾਮਿਲ ਕੀਤਾ ਗਿਆ ਹੈ।

Leave a Reply

Your email address will not be published. Required fields are marked *

View in English