ਦੁਬਈ ਦੀ ਉਡਾਣ ਫਿਰ 14 ਘੰਟੇ ਲੇਟ, ਹਵਾਈ ਅੱਡੇ ‘ਤੇ ਯਾਤਰੀਆਂ ਨੇ ਕੀਤਾ ਹੰਗਾਮਾ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਸਤੰਬਰ 1

ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਫਿਰ ਤੋਂ ਸਪਾਈਸਜੈੱਟ ਦੀ ਦੁਬਈ ਉਡਾਣ 14 ਘੰਟੇ ਲੇਟ ਹੋ ਗਈ। ਜਿਸ ਦੀ ਸੂਚਨਾ ਮਿਲਣ ‘ਤੇ ਯਾਤਰੀਆਂ ਨੇ ਉੱਥੇ ਹੰਗਾਮਾ ਸ਼ੁਰੂ ਕਰ ਦਿੱਤਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਇਹ ਸੂਚਨਾ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਦਿੱਤੀ ਗਈ ਹੈ।

ਹਵਾਈ ਅੱਡੇ ‘ਤੇ ਉਡਾਣ ਲੇਟ ਹੋਣ ‘ਤੇ ਯਾਤਰੀਆਂ ਦੇ ਠਹਿਰਨ ਲਈ ਕੋਈ ਉਚਿਤ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਤੋਂ ਪਹਿਲਾਂ ਵੀ ਐਤਵਾਰ ਨੂੰ ਦੁਬਈ ਉਡਾਣ 18 ਘੰਟੇ ਲੇਟ ਹੋਈ ਸੀ, ਉਸ ਸਮੇਂ ਵੀ ਯਾਤਰੀਆਂ ਨੇ ਖੂਬ ਹੰਗਾਮਾ ਕੀਤਾ ਸੀ। ਇਹ ਉਡਾਣ ਸਵੇਰੇ 8:40 ਵਜੇ ਜਾਂਦੀ ਹੈ, ਜੋ ਕਿ ਹੁਣ ਰਾਤ 10:55 ਵਜੇ ਜਾਣ ਲਈ ਦੱਸੀ ਗਈ ਹੈ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਸਪਾਈਸਜੈੱਟ ਦੀ ਦੁਬਈ ਜਾਣ ਵਾਲੀ ਫਲਾਈਟ ਦੇ 17 ਘੰਟੇ ਲੇਟ ਹੋਣ ‘ਤੇ ਯਾਤਰੀਆਂ ਦਾ ਗੁੱਸਾ ਫੁੱਟ ਪਿਆ। ਯਾਤਰੀਆਂ ਨੇ ਏਅਰਲਾਈਨ ਪ੍ਰਬੰਧਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਅਤੇ ਹੰਗਾਮਾ ਕੀਤਾ।

ਯਾਤਰੀਆਂ ਅਨੁਸਾਰ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਦਾ ਨਿਰਧਾਰਤ ਸਮਾਂ ਪਹਿਲਾਂ ਸਵੇਰੇ 8:40 ਵਜੇ ਸੀ। ਇਸ ਤੋਂ ਬਾਅਦ ਸਮਾਂ ਵਧਾ ਕੇ ਸਵੇਰੇ 11:00 ਵਜੇ ਕਰ ਦਿੱਤਾ ਗਿਆ। ਯਾਤਰੀ ਜਦੋਂ ਹਵਾਈ ਅੱਡੇ ਦੇ ਕਾਊਂਟਰ ‘ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਅਚਾਨਕ ਸੂਚਿਤ ਕੀਤਾ ਗਿਆ ਕਿ ਫਲਾਈਟ ਹੁਣ 17 ਘੰਟੇ ਦੀ ਦੇਰੀ ਨਾਲ ਉਡਾਣ ਭਰੇਗੀ। ਇੰਨੀ ਲੰਬੀ ਦੇਰੀ ਦੀ ਸੂਚਨਾ ਮਿਲਦਿਆਂ ਹੀ ਯਾਤਰੀ ਭੜਕ ਉਠੇ ਅਤੇ ਕਾਊਂਟਰ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ।

Leave a Reply

Your email address will not be published. Required fields are marked *

View in English