ਫੈਕਟ ਸਮਾਚਾਰ ਸੇਵਾ
ਮੁੰਬਈ , ਸਤੰਬਰ 12
ਟੈਲੀਵਿਜ਼ਨ ਦਾ ਮਸ਼ਹੂਰ ਕਾਮੇਡੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਲੰਬੇ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸ ਸ਼ੋਅ ਦੇ ਨਾਲ-ਨਾਲ ਇਸ ਦੀ ਕਾਸਟ ਵੀ ਦਰਸ਼ਕਾਂ ‘ਚ ਕਾਫੀ ਮਸ਼ਹੂਰ ਹੈ। ਲੋਕ ਇਸ ਸੀਰੀਅਲ ਨੂੰ ਇਸ ਹੱਦ ਤੱਕ ਪਸੰਦ ਕਰਦੇ ਹਨ ਕਿ 14 ਸਾਲ ਬਾਅਦ ਵੀ ਇਸ ਦੀ ਲੋਕਪ੍ਰਿਅਤਾ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇੰਨਾ ਹੀ ਨਹੀਂ ਸ਼ੋਅ ਦੇ ਕਈ ਕਲਾਕਾਰ ਵੀ ਕੁਝ ਸਮੇਂ ਲਈ ਇਸ ਨੂੰ ਛੱਡ ਚੁੱਕੇ ਹਨ ਪਰ ਇਸ ਤੋਂ ਬਾਅਦ ਵੀ ਮੇਕਰਜ਼ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਹੁਣ ਇਸ ਸ਼ੋਅ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ।

ਕੁਝ ਦਿਨ ਪਹਿਲਾਂ ਸ਼ੋਅ ਦੇ ਮਸ਼ਹੂਰ ਕਲਾਕਾਰ ਸ਼ੈਲੇਸ਼ ਲੋਢਾ ਨੇ ਇਸ ਸੀਰੀਅਲ ਨੂੰ ਅਲਵਿਦਾ ਕਹਿ ਦਿੱਤਾ ਸੀ। ਅਜਿਹੇ ‘ਚ ਹਰ ਕੋਈ ਨਵੇਂ ਤਾਰਕ ਮਹਿਤਾ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਸਿਲਸਿਲੇ ‘ਚ ਹਾਲ ਹੀ ‘ਚ ਇਕ ਅਪਡੇਟ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਮੇਕਰਸ ਨੇ ਸ਼ੋਅ ਦੀ ਲੀਡ ਕਾਸਟ ਤਾਰਕ ਮਹਿਤਾ ਲਈ ਨਵਾਂ ਚਿਹਰਾ ਲੱਭ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਭਿਨੇਤਾ ਸਚਿਨ ਸ਼ਰਾਫ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ‘ਚ ਸ਼ੈਲੇਸ਼ ਲੋਢਾ ਦੀ ਜਗ੍ਹਾ ਲੈ ਸਕਦੇ ਹਨ। ਖਬਰ ਹੈ ਕਿ ਅਦਾਕਾਰ ਨੇ ਦੋ ਦਿਨਾਂ ਦੇ ਸ਼ੋਅ ਦੀ ਸ਼ੂਟਿੰਗ ਵੀ ਕੀਤੀ ਹੈ। ਹਾਲਾਂਕਿ, ਇਸ ਬਾਰੇ ਅਜੇ ਤੱਕ ਨਿਰਮਾਤਾ ਜਾਂ ਅਦਾਕਾਰ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਅਭਿਨੇਤਾ ਸਚਿਨ ਸ਼ਰਾਫ ਕਈ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੇ ਹਨ। ਅਭਿਨੇਤਾ ਨੂੰ ਆਖਰੀ ਵਾਰ ਪ੍ਰਸਿੱਧ OTT ਵੈੱਬ ਸੀਰੀਜ਼ ‘ਆਸ਼ਰਮ’ ਅਤੇ ਟੀਵੀ ਸ਼ੋਅ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਵਿੱਚ ਰਾਜੀਵ ਦੀ ਭੂਮਿਕਾ ਵਿੱਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਸ਼ੈਲੇਸ਼ ਲੋਢਾ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਅਦਾਕਾਰ ਆਪਣੇ ਕਾਂਟੈਕਟ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੂੰ ਮਹਿਸੂਸ ਹੋਣ ਲੱਗਾ ਕਿ ਉਨ੍ਹਾਂ ਦੇ ਸਮੇਂ ਅਤੇ ਤਾਰੀਖਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ ਹੈ। ਇਹ ਵੀ ਦੱਸਿਆ ਗਿਆ ਕਿ ਇਸ ਸ਼ੋਅ ਕਾਰਨ ਅਦਾਕਾਰਾਂ ਨੂੰ ਹੋਰ ਮੌਕੇ ਨਹੀਂ ਮਿਲ ਰਹੇ ਸਨ।







