ਫੈਕਟ ਸਮਾਚਾਰ ਸੇਵਾ
ਉਨਾਓ , ਸਤੰਬਰ 9
ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਗਣੇਸ਼ ਵਿਸਰਜਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਵਿੱਚ ਦੋ ਵਿਅਕਤੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਸੂਚਨਾ ‘ਤੇ ਪਹੁੰਚੀ ਪੁਲੀਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਫੀਪੁਰ ਕੋਤਵਾਲੀ ਖੇਤਰ ਦੇ ਪਰਿਅਰ ਗੰਗਾ ਘਾਟ ‘ਤੇ ਗਣੇਸ਼ ਮੂਰਤੀ ਵਿਸਰਜਨ ਦੌਰਾਨ 7 ਲੋਕ ਡੁੱਬ ਗਏ। ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਬਚਾਏ ਗਏ ਤਿੰਨ ਲੋਕ ਠੀਕ ਹਨ।







