ਉਤਰਾਖੰਡ ਦੇ ਚਮੋਲੀ ਦੀ ਨਿਰਮਾਣ ਅਧੀਨ ਸੁਰੰਗ ‘ਚ ਪਾਣੀ ਭਰਨ ਕਰਕੇ 7 ਮਜਦੂਰਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਚਮੋਲੀ, ਅਗਸਤ 14

ਉਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਨਿਰਮਾਣ ਅਧੀਨ ਸੁਰੰਗ ਅੰਦਰ ਪਾਣੀ ਭਰਨ ਅਤੇ ਮਲਬਾ ਡਿੱਗਣ ਕਾਰਨ ਦੋ ਦਰਜਨ ਮਜ਼ਦੂਰ ਅੰਦਰ ਫਸ ਗਏ ਸਨ ਜਿਨ੍ਹਾਂ ਵਿਚੋਂ 7 ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੂਬੇ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ। ਇਹ ਪਤਾ ਲੱਗਿਆ ਹੈ ਕਿ ਲੈਂਡਸਲਾਈਡ ਤੋਂ ਬਾਅਦ ਸੁਰੰਗ ਅੰਦਰ ਪਾਣੀ ਰਿਸਣ ਲੱਗ ਪਿਆ ਸੀ। ਬਾਹਰ ਕੱਢੇ ਗਏ ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਇਹ ਸੁਰੰਗ ਤਿੰਨ ਕਿਲੋਮੀਟਰ ਲੰਬੀ ਬਣਾਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਕਈ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦੋਂ ਕਿ ਬਾਕੀ ਫ਼ਸੇ ਹੋਏ ਮਜ਼ਦੂਰਾਂ ਦੀ ਭਾਲ ਅਤੇ ਬਚਾਅ ਲਈ ਐੱਸ.ਡੀ.ਆਰ.ਐੱਫ. (SDRF), ਐੱਨ.ਡੀ.ਆਰ.ਐੱਫ. (NDRF) ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਰੈਸਕਿਊ ਅਪਰੇਸ਼ਨ ਚਲਾਇਆ। ਖ਼ਰਾਬ ਮੌਸਮ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਸੁਰੰਗ ਦੇ ਅੰਦਰ ਫਸੇ ਹੋਏ ਬਾਕੀ ਵਿਅਕਤੀਆਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ।

Leave a Reply

Your email address will not be published. Required fields are marked *

View in English