ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜਨਵਰੀ 16
ਮੁੰਬਈ ਹਵਾਈ ਅੱਡੇ ’ਤੇ ਯਾਤਰੀਆਂ ਦੇ ਟੈਰਮਕ ’ਤੇ ਖਾਣਾ ਖਾਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕੱਲ ਅੱਧੀ ਰਾਤ ਨੂੰ ਸਾਰੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। 16 ਜਨਵਰੀ 2024 ਦੇ ਸ਼ੁਰੂਆਤੀ ਘੰਟਿਆਂ ਵਿੱਚ,MoCA ਦੇ ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਨੇ ਇੰਡੀਗੋ ਅਤੇ ਮੁੰਬਈ ਏਅਰਪੋਰਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ। ਦੋਵਾਂ ਨੋਟਿਸਾਂ ਦੇ ਮਾਮਲੇ ਵਿੱਚ ਐੱਮ.ਓ.ਸੀ.ਏ. ਨੇ 16.1.2024 ਤੱਕ ਜਵਾਬ ਮੰਗਿਆ ਹੈ। ਜੇਕਰ ਨਿਰਧਾਰਤ ਸਮੇਂ ਵਿੱਚ ਜਵਾਬ ਨਾ ਮਿਲੇ ਤਾਂ ਵਿੱਤੀ ਜ਼ੁਰਮਾਨੇ ਸਮੇਤ ਲਾਗੂ ਕਰਨ ਵਾਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।







