ਆਕਸੀਜਨ ਸਿਲੰਡਰ ਫਟਣ ਨਾਲ ਇੱਕ ਦੀ ਮੌਤ; ਦੋ ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਦਿੱਲੀ , ਸਤੰਬਰ 9

ਦਿੱਲੀ ਦੇ ਓਖਲਾ ਫੇਜ਼-1 ਸਥਿਤ ਕਮਿਊਨਿਟੀ ਭਵਨ ’ਚ ਅੱਜ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਆਕਸੀਜਨ ਸਿਲੰਡਰ ’ਚ ਧਮਾਕਾ ਹੋ ਗਿਆ। ਇਸ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ ਹਨ।

ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬਾਕੀ ਦੋ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਓਖਲਾ ਫੇਜ਼-1 ਸਥਿਤ ਕਮਿਊਨਿਟੀ ਭਵਨ ਦੇ ਸਾਹਮਣੇ ਇੱਕ ਗੋਦਾਮ ਨੇੜੇ ਟਰੱਕ ਤੋਂ ਆਕਸੀਜਨ ਸਿਲੰਡਰ ਉਤਾਰਦੇ ਸਮੇਂ ਇਹ ਹਾਦਸਾ ਵਾਪਰਿਆ।

Leave a Reply

Your email address will not be published. Required fields are marked *

View in English